ਦੇਖੋ ਪੂਰੀ ਖਬਰ ਵਿਦੇਸ਼ ਜਾਣ ਵਾਲਿਆ ਦੀ ਕਹਾਣੀ ,,????
ਵਰ,ਵਿਚੋਲੇ ਤੇ ਆਈਲੈੱਟਸ-5: ਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀ
ਅਰਵਿੰਦ ਛਾਬੜਾਬੀਬੀਸੀ ਪੰਜਾਬੀ
Image copyrightPUNEET BARNALA/BBC
ਨਵਾਂ ਸ਼ਹਿਰ ਦੀ ਚਾਲੀ ਸਾਲਾ ਗੁਰਬਖ਼ਸ਼ ਕੌਰ ਅਤੇ ਉਸ ਦੀ 23 ਸਾਲਾ ਧੀ ਰੇਣੂ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਘਰ ਤੋਂ ਮਲੇਸ਼ੀਆ ਜਾਣ ਲਈ ਚੱਲੀਆਂ ਸਨ।
ਏਜੰਟ ਦੇ ਧੋਖੇ ਨਾਲ ਉਹ ਮਲੇਸ਼ੀਆ ਦੀ ਥਾਂ ਸਾਊਦੀ ਅਰਬ ਪਹੁੰਚ ਗਈਆਂ। ਉੱਥੇ ਉਨ੍ਹਾਂ ਨੂੰ ਵਿਦੇਸ਼ ਵਿੱਚ ਕਮਾਈ ਕਰਨ ਦੀ ਥਾਂ ਜਾਨ ਬਚਾਉਣ ਦੇ ਤਰਲੇ ਪੈ ਗਏ।
ਜਦੋਂ ਏਜੰਟ ਨਾਲ ਮੁੜ ਤੋਂ ਗੱਲ ਕੀਤੀ ਗਈ ਤਾਂ ਉਸ ਨੇ ਵਾਪਸ ਦੇਸ ਲਿਆਉਣ ਲਈ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜੋ ਉਨ੍ਹਾਂ ਦੇ ਬਸ ਤੋਂ ਬਾਹਰ ਸੀ।
ਖ਼ਾਸ ਲੜੀ: ਵਰ, ਵਿਚੋਲੇ ਤੇ ਆਈਲੈੱਟਸ
ਜੋੜੀਆਂ 'ਸਵਰਗਾਂ' ਦੀ ਥਾਂ ਆਈਲੈੱਟਸ ਕੇਂਦਰਾਂ 'ਚ ਬਣਨ ਲੱਗੀਆਂ!
ਕੋਈ ਚਾਰਾ ਨਾ ਚੱਲਦਾ ਦੇਖ ਗੁਰਬਖ਼ਸ਼ ਕੌਰ ਨੇ ਹੱਡਬੀਤੀ ਵੀਡੀਓ ਰਾਹੀਂ ਬਿਆਨ ਕਰ ਕੇ ਆਪਣੇ ਘਰਦਿਆਂ ਨੂੰ ਭੇਜ ਦਿੱਤੀ ਅਤੇ ਨਾਲ ਹੀ ਖੁਦ ਨੂੰ ਬਚਾਉਣ ਦੀ ਅਪੀਲ ਕੀਤੀ।
ਗੁਰਬਖ਼ਸ਼ ਕੌਰ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਗੁਰਬਖ਼ਸ਼ ਕੌਰ ਅਤੇ ਉਸ ਦੀ ਧੀ ਨੇ ਆਪਣੇ ਦੇਸ ਵਾਪਸੀ ਕੀਤੀ।
ਪੰਜਾਬ ਵਿੱਚ ਹਰ ਰੋਜ਼ ਵਧ ਰਹੀਆਂ ਅਜਿਹੀਆਂ ਘਟਨਾ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਜਾਅਲੀ ਟਰੈਵਲ ਏਜੰਟਾਂ ਦੇ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਕਾਰਵਾਈ ਕਰਨ ਲਈ ਆਖਿਆ ਸੀ।
Image Copyright @capt_amarinder@CAPT_AMARINDER
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।
ਇਸ ਸਬੰਧ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ,"ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਧੋਖਾਧੜੀ ਅਤੇ ਗੁੰਮਰਾਹ ਕਰਨ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਫ਼ੌਜਦਾਰੀ ਕੇਸ ਦਰਜ ਕਰਨ ਦੀ ਬੇਨਤੀ ਕੀਤੀ ਹੈ।"
ਕੀ ਕਹਿੰਦੇ ਹਨ ਏਜੰਟ?
ਪੰਜਾਬ ਵਿੱਚ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ। ਇਸ ਬਾਰੇ ਬੀਬੀਸੀ ਨੇ ਸੂਬੇ ਦੀ ਅਸਲ ਹਾਲਾਤ ਦੀ ਪੜਤਾਲ ਕੀਤੀ।
ਪੁਲਿਸ ਕਾਰਵਾਈ ਤੋਂ ਬਾਅਦ ਜਾਅਲੀ ਟਰੈਵਲ ਏਜੰਟਾਂ ਵਿੱਚ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ ਪਰ ਸਮੱਸਿਆ ਅਜੇ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਹੈ।
BBC Special: 'ਜੁਗਾੜ' ਵਿਆਹਾਂ ਦਾ 'ਗੋਰਖਧੰਦਾ'!
11 ਸ਼ਹਿਰ ਜੋ ਹਨ ਰੇਗਿਸਤਾਨ ਬਣਨ ਦੇ ਕੰਢੇ?
BBC Special: 'ਕੁੜੀ ਕੈਨੇਡਾ 'ਚ ਪੱਕੀ ਹੈ ਤਾਂ.....'
ਇੱਕ ਟਰੈਵਲ ਏਜੰਟ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਹਿਲਾਂ ਤੋਂ ਜ਼ਿਆਦਾ ਤੰਗ ਕੀਤਾ ਜਾ ਰਿਹਾ ਹੈ। ਇਸ ਲਈ ਉਹ ਆਪਣੀ ਏਜੰਸੀ ਨੂੰ ਹਰਿਆਣਾ ਤੋਂ ਰਜਿਸਟਰੇਸ਼ਨ ਕਰਵਾਉਣ ਬਾਰੇ ਸੋਚ ਰਿਹਾ ਹੈ।
ਕਿਵੇਂ ਆਈਲੈੱਟਸ ਦੇ ਕੋਚਿੰਗ ਸੈਂਟਰ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਹਨ?
ਇਹ ਪੁੱਛੇ ਜਾਣ ਉੱਤੇ ਕਿ ਉਹ ਕੰਮ ਪੰਜਾਬ ਵਿੱਚ ਕਰ ਰਿਹਾ ਹੈ ਪਰ ਰਜਿਸਟਰੇਸ਼ਨ ਹਰਿਆਣਾ ਵਿੱਚ ਕਰਵਾਉਣ ਦਾ ਕੀ ਕਾਰਨ ਹੈ?
ਉਸ ਨੇ ਦੱਸਿਆ ਕਿ ਪੰਜਾਬ ਵਿੱਚ ਸਿਸਟਮ ਗੁੰਝਲਦਾਰ ਹੋਣ ਦੇ ਨਾਲ-ਨਾਲ ਅਧਿਕਾਰੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।
ਮੁਹਾਲੀ ਵਿੱਚ ਟਰੈਵਲ ਏਜੰਸੀ ਸਵਿੱਕਸ (SWICS) ਦੇ ਮੈਨੇਜਿੰਗ ਡਾਈਰੈਕਟਰ ਜੇ. ਪੀ. ਸਿੰਘ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਦਰਜ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ ਸਰਕਾਰ ਦਾ ਸਿਸਟਮ ਬਹੁਤ ਸੌਖਾ ਹੈ। ਜੇ. ਪੀ. ਸਿੰਘ ਮੁਤਾਬਕ ਸਰਕਾਰੀ ਮਾਨਤਾ ਮਿਲਣ ਤੋਂ ਬਾਅਦ ਉਸ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ ਅਤੇ ਲੋਕ ਉਨ੍ਹਾਂ ਉੱਤੇ ਵੱਧ ਭਰੋਸਾ ਕਰਨ ਲੱਗੇ ਹਨ।
ਉਨ੍ਹਾਂ ਦੱਸਿਆ ਕਿ ਅਖ਼ਬਾਰ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਇਸ਼ਤਿਹਾਰਾਂ ਦੇ ਨਾਲ ਭਰੇ ਪਏ ਹਨ ਕਿਸੇ ਵੀ ਦੇਸ਼ ਦੀ ਨਾਗਰਿਕਤਾ ਦਿਵਾਉਣ ਦਾ ਦਾਅਵਾ ਕਰਦੇ ਹਨ।
ਕਿਉਂ ਪੈਲੀਆਂ ਵੇਚ ਕੇ ਵੀ ਵਿਦੇਸ਼ ਜਾਂਦੇ ਹਨ ਪੰਜਾਬੀ?
ਜੇ. ਪੀ. ਸਿੰਘ ਨੇ ਦੱਸਿਆ ਕਿ ਏਜੰਟ ਕਿਸ ਤਰੀਕੇ ਨਾਲ ਲੋਕਾਂ ਨੂੰ ਠੱਗਦੇ ਹਨ। ਉਨ੍ਹਾਂ ਮੁਤਾਬਕ ਏਜੰਟ ਛੋਟੇ ਸ਼ਹਿਰਾਂ ਵਿੱਚ ਸਭ ਤੋਂ ਪਹਿਲਾਂ ਇੱਕ ਚੰਗਾ ਦਫ਼ਤਰ ਖੋਲ੍ਹਦੇ ਹਨ। ਉਸ ਤੋਂ ਬਾਅਦ ਸਥਾਨਕ ਸਟਾਫ਼ ਦੀ ਮਦਦ ਨਾਲ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ।
ਜੇ.ਪੀ ਸਿੰਘ ਦਾ ਕਹਿਣਾ ਹੈ, "ਪੰਜਾਬ ਵਿੱਚ ਵਿਦੇਸ਼ ਜਾਣ ਵਾਲਿਆਂ ਦੀ ਘਾਟ ਨਹੀਂ ਇਸ ਲਈ ਲੋਕ ਇਨ੍ਹਾਂ ਤੱਕ ਪਹੁੰਚ ਆਸਾਨੀ ਨਾਲ ਕਰਦੇ ਹਨ। ਭੋਲੇ ਭਾਲੇ ਲੋਕਾਂ ਤੋਂ ਪੈਸੇ ਠੱਗ ਕੇ ਇਹ ਕੁਝ ਦਿਨ ਬਾਅਦ ਫ਼ਰਾਰ ਹੋ ਜਾਂਦੇ ਹਨ ਅਤੇ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਆਪਣਾ ਧੰਦਾ ਸ਼ੁਰੂ ਕਰ ਦਿੰਦੇ ਹਨ।''
"ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਅਤੇ ਪੁਲਿਸ ਦਫ਼ਤਰ ਵਿੱਚ ਕੰਮ ਕਰਨ ਵਾਲਾ ਅਮਲਾ ਫੜਦਾ ਹੈ ਪਰ ਠੱਗੀ ਮਾਰਨ ਵਾਲਾ ਏਜੰਟ ਉਨ੍ਹਾਂ ਦੇ ਕਾਬੂ ਵਿੱਚ ਨਹੀਂ ਆਉਂਦਾ।''
ਪਤੀ-ਪਤਨੀ ਦੇ ਰਿਸ਼ਤੇ ਦਾ ਘਾਣ ਕਰਦੇ ਏਜੰਟ
ਬੀਬੀਸੀ ਜੀ ਟੀਮ ਨੂੰ ਪੜਤਾਲ ਦੌਰਾਨ ਇੱਕ ਹੋਰ ਏਜੰਟ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਵਿਦੇਸ਼ ਲਈ ਅੱਜ ਕੱਲ੍ਹ ਕੁਝ ਏਜੰਟ ਜਾਅਲੀ ਵਿਆਹ ਕਰਵਾਉਣ ਵਿੱਚ ਸਰਗਰਮ ਹੋ ਗਏ ਹਨ। ਏਜੰਟ ਨੇ ਦੱਸਿਆ ਕਿ ਇਹ ਧੰਦਾ ਆਮ ਤੌਰ 'ਤੇ ਆਈਲੈੱਟਸ ਸੈਂਟਰਾਂ ਤੋਂ ਚੱਲ ਰਿਹਾ ਹੈ।
ਏਜੰਟ ਮੁਤਾਬਕ ਉਹ ਅਜਿਹੇ ਮੁੰਡੇ ਜਾਂ ਕੁੜੀ ਦੀ ਭਾਲ ਕਰਦੇ ਹਨ ਜਿਸ ਨੇ ਆਈਲੈੱਟਸ ਕੀਤਾ ਹੁੰਦਾ ਹੈ।
Image copyrightPUNEET BARNALA/BBC
ਫਿਰ ਪੈਸੇ ਲੈ ਕੇ ਜਾਅਲੀ ਵਿਆਹ ਕੀਤਾ ਜਾਂਦਾ ਹੈ। ਜੋੜਾ ਬਣਾ ਕੇ ਕੁੜੀ-ਮੁੰਡੇ ਨੂੰ ਬਾਹਰ ਭੇਜਿਆ ਜਾਂਦਾ ਹੈ। ਇਸ ਪੈਸਾ ਉਹ ਧਿਰ ਖਰਚ ਕਰਦੀ ਹੈ ਜੋ ਪੜ੍ਹਾਈ ਵਿੱਚ ਸਹੀ ਨਹੀਂ ਹੈ।
ਜਾਅਲੀ ਵਿਆਹ ਦੇ ਰੁਝਾਨ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਾਧਾ ਹੋਇਆ ਹੈ। ਇਸ ਵਿੱਚ ਏਜੰਟਾਂ ਨੂੰ ਬਹੁਤ ਮੋਟਾ ਪੈਸਾ ਮਿਲਦਾ ਹੈ।
ਏਜੰਟ ਦੀ ਜ਼ਿੰਮੇਵਾਰੀ ਜਾਅਲੀ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੀ ਹੁੰਦੀ ਹੈ। ਵਿਦੇਸ਼ ਜਾਣ ਤੋਂ ਬਾਅਦ ਉਸ ਰਿਸ਼ਤੇ ਦਾ ਕੀ ਬਣਦਾ ਹੈ ਇਸ ਦੀ ਜ਼ਿੰਮੇਵਾਰੀ ਉਸ ਦੀ ਨਹੀਂ ਹੁੰਦੀ।
'ਛੇਤੀ ਕੈਨੇਡਾ ਬੁਲਾਉਣਾ ਸੀ ਪਰ 'ਛੇਤੀ' ਕਦੇ ਨਹੀਂ ਆਈ'
'ਗਾਇਕਾਂ ਨੂੰ ਪਹਿਲਾਂ ਹੀ ਤਲਬ ਕਰਨਾ ਚਾਹੀਦਾ ਸੀ'
ਪੰਜਾਬੀਆਂ ਦੇ ਰੁਝਾਨ ਨੂੰ ਆਈਲੈੱਟਸ ਦਾ ਪੁੱਠਾ ਗੇੜਾ
ਇੱਕ ਏਜੰਟ ਅਨੁਸਾਰ ਇਸ ਲਈ ਬਾਕਾਇਦਾ ਏਜੰਟਾਂ ਵੱਲੋਂ ਅਖ਼ਬਾਰਾਂ ਅਤੇ ਹੋਰ ਮੈਟਰੀਮੋਨੀਅਲ ਸਾਈਟਾਂ ਉੱਤੇ ਇਸ਼ਤਿਹਾਰ ਦਿੱਤੇ ਜਾਂਦੇ ਹਨ।
ਇਸ ਵਿੱਚ ਪਹਿਲਾਂ ਹੀ ਸਪਸ਼ੱਟ ਕਰ ਦਿੱਤਾ ਜਾਂਦਾ ਹੈ ਕਿ ਵਿਆਹ ਸਿਰਫ਼ ਕਾਗ਼ਜ਼ੀ ਜਾਂ ਕੱਚਾ ਹੈ।
ਹਾਈ ਕੋਰਟ ਦੇ ਸਖ਼ਤ ਆਦੇਸ਼
ਸੂਬੇ ਵਿੱਚ ਜਾਅਲੀ ਟਰੈਵਲ ਏਜੰਟਾਂ ਦੇ ਵਿਛਾਏ ਜਾਲ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਅਖ਼ਬਾਰਾਂ ਵਿੱਚ ਵਿਦੇਸ਼ ਭੇਜਣ ਦਾ ਇਸ਼ਤਿਹਾਰ ਦੇਣ ਵਾਲੇ ਏਜੰਟ ਆਪਣਾ ਰਜਿਸਟਰੇਸ਼ਨ ਨੰਬਰ ਜ਼ਰੂਰ ਦਰਜ ਕਰਵਾਉਣ।
ਹਾਈ ਕੋਰਟ ਦੇ ਜਸਟਿਸ ਏ. ਬੀ. ਚੌਧਰੀ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਟਰੈਵਲ ਏਜੰਟਾਂ ਨੂੰ ਟੀ. ਵੀ. ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਸਮੇਂ ਰਜਿਸਟਰੇਸ਼ਨ ਨੰਬਰ ਦੇਣਾ ਜ਼ਰੂਰੀ ਕਰ ਦਿੱਤਾ ਹੈ।
11 ਸ਼ਹਿਰ ਜੋ ਹਨ ਰੇਗਿਸਤਾਨ ਬਣਨ ਦੇ ਕੰਢੇ?
ਕੀ ਭਾਰਤ ਸ਼ਾਂਤੀ ਦੂਤ ਦੀ ਭੂਮਿਕਾ ਨਿਭਾ ਸਕਦਾ ਹੈ?
ਅਦਾਲਤ ਨੇ ਆਪਣੇ ਆਦੇਸ਼ ਵਿੱਚ ਸਾਫ਼ ਆਖਿਆ ਹੈ ਕਿ ਜੇ ਟੀ. ਵੀ. ਜਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਸਮੇਂ ਟਰੈਵਲ ਏਜੰਟ ਦਾ ਰਜਿਸਟਰੇਸ਼ਨ ਨੰਬਰ ਨਹੀਂ ਦਿੱਤਾ ਗਿਆ ਤਾਂ ਸਬੰਧਿਤ ਅਦਾਰੇ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਨਿਯਮ?
ਨਿਯਮਾਂ ਮੁਤਾਬਕ ਪੰਜਾਬ ਵਿੱਚ ਟਰੈਵਲ ਏਜੰਟਾਂ ਨੂੰ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ। ਜੋ ਟਰੈਵਲ ਏਜੰਟ ਇਸ ਨਿਯਮ ਦੀ ਉਲੰਘਣਾ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜੇ ਹਕੀਕਤ ਦੀ ਗੱਲ ਕਰੀਏ ਤਾਂ ਬਹੁਤ ਘੱਟ ਟਰੈਵਲ ਏਜੰਟਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੋਇਆ ਹੈ। ਮਿਸਾਲ ਵਜੋਂ ਨਵਾਂ ਸ਼ਹਿਰ ਪ੍ਰਸ਼ਾਸਨ ਕੋਲ 69 ਏਜੰਟਾਂ ਨੇ ਆਪਣੇ ਆਪ ਨੂੰ ਦਰਜ ਕਰਵਾਇਆ ਹੋਇਆ ਹੈ। ਹੁਸ਼ਿਆਰਪੁਰ ਵਿੱਚ 36 ਏਜੰਟ ਮਾਨਤਾ ਪ੍ਰਾਪਤ ਹਨ।
ਇੱਕ ਏਜੰਟ ਨੇ ਦੱਸਿਆ ਕਿ ਦੋਵਾਂ ਸ਼ਹਿਰਾਂ ਵਿੱਚ ਏਜੰਟ ਵਜੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ ਜਿਸ ਤੋਂ ਪ੍ਰਸ਼ਾਸਨ ਬੇਖ਼ਬਰ ਹੈ। ਇਸ ਗੱਲ ਦੀ ਗਵਾਹੀ ਏਜੰਟਾਂ ਦੇ ਅਣਗਿਣਤ ਹੋਰਡਿੰਗ ਭਰਦੇ ਹਨ।
ਕੀ ਤੁਸੀਂ ਜਾਣਦੇ ਹੋ ਪਾਸਪੋਰਟ ਬਾਰੇ 13 ਰੋਚਕ ਤੱਥ?
ਆਖ਼ਰ ਕਿਉਂ ਬਦਲੇਗਾ ਬ੍ਰਿਟਿਸ਼ ਪਾਸਪੋਰਟ ਦਾ ਰੰਗ?
ਮੁਹਾਲੀ ਵਿੱਚ 122 ਟਰੈਵਲ ਏਜੰਟਾਂ ਨੇ ਮਾਨਤਾ ਲਈ ਹੋਈ ਹੈ ਪਰ ਇੱਕ ਏਜੰਟ ਮੁਤਾਬਕ ਇੱਥੇ ਵੀ ਅਣਗਿਣਤ ਏਜੰਟ ਗ਼ੈਰ-ਕਾਨੂੰਨੀ ਤਰੀਕੇ ਨਾਲ ਆਪਣਾ ਧੰਦਾ ਕਰ ਰਹੇ ਹਨ।
ਬਾਕੀ ਜ਼ਿਲ੍ਹਿਆਂ ਵਿੱਚ ਹਾਲਤ ਤਕਰੀਬਨ ਅਜਿਹੇ ਹੋਣ ਬਾਬਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Comments