ਮੁਸਲਮਾਨਾਂ ਬਾਰੇ ਕੀ ਬੋਲ ਗਏ ਬੀਜੇਪੀ ਲੀਡਰ !
ਨਵੀਂ ਦਿੱਲੀ: ਏ.ਆਈ.ਐਮ.ਆਈ.ਐਮ ਦੇ ਪ੍ਰਧਾਨ ਅਸੱਦੂਦੀਨ ਓਵੈਸੀ ਨੇ ਮੰਗਲਵਾਰ ਸੰਸਦ ਵਿੱਚ ਵੱਡਾ ਬਿਆਨ ਦਿੱਤਾ। ਓਵੈਸੀ ਨੇ ਲੋਕ ਸਭਾ ਵਿੱਚ ਕਿਹਾ ਕਿ ਸਾਨੂੰ ਅੱਜ ਵੀ ਪਾਕਿਸਤਾਨੀ ਕਿਹਾ ਜਾਂਦਾ ਹੈ। ਓਵੈਸੀ ਨੇ ਮੰਗ ਕੀਤੀ ਕਿ SC/ST ਕ਼ਾਨੂੰਨ ਵਾਂਗ ਹੀ ਅਜਿਹਾ ਕ਼ਾਨੂੰਨ ਬਣੇ ਕਿ ਭਾਰਤ ਵਿੱਚ ਕਿਸੇ ਨੂੰ ਪਾਕਿਸਤਾਨੀ ਕਹੇ ਜਾਣ ‘ਤੇ ਇਸ ਨੂੰ ਗੈਰ ਜ਼ਮਾਨਤੀ ਅਪਰਾਧ ਮੰਨਿਆ ਜਾਵੇ। ਓਵੈਸੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਭਾਜਪਾ ਨੇਤਾ ਵਿਨੈ ਕਟਿਆਰ ਨੇ ਬੇਹੱਦ ਇਤਰਾਜ਼ਯੋਗ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਇਸ ਦੇਸ਼ ਵਿੱਚ ਰਹਿਣਾ ਹੀ ਨਹੀਂ ਚਾਹੀਦਾ। ਉਨ੍ਹਾਂ ਨੂੰ ਪਾਕਿਸਤਾਨ ਜਾਂ ਬੰਗਲਾਦੇਸ਼ ਚਲੇ ਜਾਣਾ ਚਾਹੀਦਾ ਹੈ।
ਅਸੱਦੂਦੀਨ ਓਵੈਸੀ ਨੇ ਕਿਹਾ, “ਅੱਜ ਆਜ਼ਾਦੀ ਦੇ 70 ਸਾਲ ਬਾਅਦ ਵੀ ਸਾਨੂੰ ਪਾਕਿਸਤਾਨੀ ਕਿਹਾ ਜਾਂਦਾ ਹੈ। ਹੁਣ ਤਾਂ ਸਾਨੂੰ ਤਿਰੰਗਾ ਲਿਜਾਣ ‘ਤੇ ਵੀ ਮਨਾ ਕਰਦੇ ਹਨ। ਮੈਂ ਚਾਹੁੰਦਾ ਹਾਂ ਕਿ ਐਸਸੀ-ਐਸਟੀ ਦੀ ਤਰ੍ਹਾਂ ਇੱਕ ਕ਼ਾਨੂੰਨ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਪਾਕਿਸਤਾਨੀ ਕਹੇ ਜਾਣ ਤੇ ਗੈਰ ਜ਼ਮਾਨਤੀ ਅਪਰਾਧ ਬਣਾਇਆ ਜਾਵੇ।” ਓਵੈਸੀ ਦੇ ਬਿਆਨ ਵਿਨੈ ਕਟਿਆਰ ਨੇ ਕਿਹਾ,’ਵੰਦੇ ਮਾਤਰਮ ਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਖਿਲਾਫ ਬਿੱਲ ਲਿਆਉਣਾ ਚਾਹੀਦਾ ਹੈ।’
ਉਨ੍ਹਾਂ ਕਿਹਾ ਕਿ ਦੂਜੀ ਗੱਲ ਇਹ ਹੈ ਕਿ ਮੁਸਲਮਾਨ ਇਸ ਦੇਸ਼ ਵਿੱਚ ਰਹਿਣੇ ਹੀ ਨਹੀਂ ਚਾਹੀਦੇ। ਉਨ੍ਹਾਂ ਨੇ ਅਬਾਦੀ ਦੇ ਅਧਾਰ ਦੇ ਦੇਸ਼ ਦਾ ਬਟਵਾਰਾ ਕਰ ਦਿੱਤਾ ਤਾਂ ਇਸ ਦੇਸ਼ ਵਿੱਚ ਰਹਿਣ ਦੀ ਕੀ ਜ਼ਰੂਰਤ ਸੀ? ਉਨ੍ਹਾਂ ਨੂੰ ਵੱਖ ਹਿੱਸਾ ਦੇ ਦਿੱਤਾ ਗਿਆ ਸੀ। ਉਹ ਬੰਗਲਾਦੇਸ਼ ਜਾਂ ਪਾਕਿਸਤਾਨ ਜਾਣ, ਉਨ੍ਹਾਂ ਦਾ ਇੱਥੇ ਕੀ ਕੰਮ ਹੈ?
Comments