ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਖੇਤ ਵਿੱਚ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀ ਬਿਨਕੀ ਵਾਲੀ ਫ਼ੋਟੋ ਲਾ ਦਿੱਤੀ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਨੇਲੋਲ ਜ਼ਿਲ੍ਹੇ ਦੇ ਬਾਂਦਾਕਿੰਦਿਪੱਲੀ ਪਿੰਡ ਦਾ ਹੈ।
ਇਸ ਕਿਸਾਨ ਦਾ ਨਾਮ ਏ.ਚੇਂਚੂ ਰੈਡੀ ਹੈ। ਕਿਸਾਨ ਨੇ ਫ਼ਸਲ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਇੱਕ ਨਹੀਂ ਬਲਕਿ ਦੋ ਫ਼ੋਟੋਆਂ ਖੇਤ ਵਿੱਚ ਲਾਈਆਂ ਹਨ। ਇਸ ਪੋਸਟਰ ਉੱਤੇ ਤੇਲਗੂ ਵਿੱਚ ਲਿਖਿਆ ਹੈ ਕਿ ‘ਮੇਰੇ ਤੋਂ ਸੜ ਨਾ’।
ਕਿਉਂ ਲਾਈ ਖੇਤ ਵਿੱਚ ਸਨੀ ਲਿਓਨ ਦੀ ਬਿਕਨੀ ਫੋਟ-
ਕਿਸਾਨ ਰੈਡੀ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਮੇਰੀ ਫ਼ਸਲ ਖ਼ਰਾਬ ਹੋ ਰਹੀ ਸੀ। ਉਸ ਨੇ ਕਈ ਟੂਣੇ ਟੋਟਕੇ ਕੀਤੇ ਪਰ ਕੋਈ ਫ਼ਾਇਦਾ ਨਾ ਹੋਇਆ। ਇਸ ਲਈ ਉਸ ਦੇ ਦਿਮਾਗ਼ ਵਿੱਚ ਵਿਚਾਰ ਆਇਆ ਕਿ ਲੋਕ ਸਨੀ ਲਿਓਨ ਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਉਨ੍ਹਾਂ ਖੇਤ ਵਿੱਚ ਇਸ ਦੀ ਬਿਕਨੀ ਫ਼ੋਟੋ ਲਾਈ ਤਾਂ ਕਿ ਲੋਕਾਂ ਦਾ ਧਿਆਨ ਸਨੀ ਲਿਓਨ ਵੱਲ ਜਾਵੇ ਤੇ ਉਸ ਦੀ ਫ਼ਸਲ ਵਲ਼ ਨਾ ਦੇਖ ਸਕਣ। ਇਸ ਤਰੀਕੇ ਨਾਲ ਉਸ ਦੀ ਫ਼ਸਲ ਬੁਰੀ ਨਜ਼ਰ ਤੋਂ ਬਚ ਜਾਵੇਗੀ।
ਰੈਡੀ ਨੇ ਆਪਣੇ ਖੇਤ ਵਿੱਚ ਜ਼ਿਆਦਾਤਰ ਸਬਜ਼ੀਆਂ ਦੀ ਉਗਾਈਆਂ ਹਨ। ਰੈਡੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਸਤ ਦੇ ਕਹਿਣ ਉੱਤੇ ਸਨੀ ਲਿਓਨ ਦੀ ਇਹ ਫ਼ੋਟੋ ਲਾਈ ਹੈ। ਹੁਣ ਹਰ ਕੋਈ ਸਿਰਫ਼ ਸਨੀ ਲਿਓਨ ਦੀ ਫ਼ੋਟੋ ਦੇਖਦਾ ਹੈ ਪਰ ਕਿਸਾਨ ਰੈਡੀ ਆਪਣੀ ਇਸ ਅਜੀਬ ਤਰਕੀਬ ਕਾਰਨ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।By: abp sanjha |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ