ਐੱਸ. ਏ. ਸਟੇਟ ਚੋਣਾਂ 'ਚ ਲਿਬਰਲ ਪਾਰਟੀ ਨੇ ਪੰਜਾਬੀ ਨੂੰ ਉਮੀਦਵਾਰ ਐਲਾਨਿਆ

ਐਡੀਲੇਡ, 16 ਫਰਵਰੀ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟ੍ਰੇਲੀਆ 'ਚ ਮੈਂਬਰ ਪਾਰਲੀਮੈਂਟ ਦੀਆਂ ਹੋਣ ਜਾ ਰਹੀਆਂ ਚੋਣਾਂ 'ਚ ਪੰਜਾਬੀਆਂ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਫਿਲੌਰੀ ਹਲਕੇ ਤੋਂ ਪੰਜਾਬ ਭਾਈਚਾਰੇ ਨੂੰ ਮਾਣ ਦਿੰਦੇ ਹੋਏ ਨੌਜਵਾਨ ਆਗੂ ਗਗਨ ਸ਼ਰਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਰਈਆ (ਪੰਜਾਬ) ਨਾਲ ਸਬੰਧਿਤ ਗਗਨ ਸ਼ਰਮਾ ਫਾਰਮੇਸੀ ਦੀ ਡਿਗਰੀ ਕਰਨ ਉਪਰੰਤ ਉੱਜਵਲ ਭਵਿੱਖ ਲਈ ਐਡੀਲੇਡ ਆ ਕੇ ਮਿਹਨਤ ਨਾਲ ਕਾਰੋਬਾਰ ਪ੍ਰਫੁੱਲਤ ਕਰਦਿਆਂ ਖੂਬ ਨਾਮਣਾ ਕਮਾਇਆ ਅਤੇ ਸਮਾਜਿਕ ਸੇਵਾਵਾਂ ਕਰਕੇ ਲੋਕਾਂ 'ਚ ਹਰਮਨ ਪਿਆਰੇ ਹੋ ਗਏ | ਲਿਬਰਲ ਪਾਰਟੀ ਮੁਖੀ ਸਟੀਵਨ ਮਾਰਸ਼ਲ ਵਲੋਂ ਗਗਨ ਸ਼ਰਮਾ ਦੇ ਸਮਾਜ 'ਚ ਕੀਤੇ ਗਏ ਚੰਗੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਫਿਲੌਰੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਲਈ ਉਮੀਦਵਾਰ ਐਲਾਨਿਆ ਹੈ | ਗਗਨ ਸ਼ਰਮਾ ਨੂੰ ਲਿਬਰਲ ਪਾਰਟੀ ਵਲੋਂ ਚੋਣਾਂ 'ਚ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਾਰਤੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਹੋਰਨਾਂ ਭਾਈਚਾਰਿਆਂ ਸਮੇਤ ਸਹਿਯੋਗ ਲਈ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਗਗਨ ਸ਼ਰਮਾ ਨੇ ਲਿਬਰਲ ਪਾਰਟੀ ਸਮੇਤ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਣ ਭਾਰਤੀ ਭਾਈਚਾਰੇ ਨੂੰ ਮਿਲਿਆ ਹੈ ਤੇ ਸਭਨਾਂ ਦੇ ਸਹਿਯੋਗ ਨਾਲ ਭਾਈਚਾਰੇ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿੰਦੇ ਹੋਏ ਸਭਨਾਂ ਦਾ ਭਰੋਸਾ ਬਣਾਈ ਰੱਖਾਂਗਾ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ