ਸੜਕ ਦੁਰਘਟਨਾ 'ਚ ਵਾਲ-ਵਾਲ ਬਚੀ PM ਮੋਦੀ ਦੀ ਪਤਨੀ, ਇਕ ਦੀ ਮੌਤ
ਚਿੱਤੌੜਗੜ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਯਸ਼ੋਦਾ ਬੇਨ ਅੱਜ ਇਕ ਸੜਕ ਦੁਰਘਟਨਾ 'ਚ ਵਾਲ-ਵਾਲ ਬਚ ਗਈ ਜਦੋਂਕਿ ਉਨ੍ਹਾਂ ਦੇ ਚਚੇਰੇ ਭਰਾ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ । ਸਰਕੁਲਰ ਅਧਿਕਾਰੀ ਰਾਕੇਸ਼ ਰਾਜੋਰਾ ਨੇ ਦੱਸਿਆ ਕਿ ਯਸ਼ੋਦਾ ਬੇਨ ਆਪਣੇ ਚਚੇਰੇ ਭਰਾ ਬਸੰਤ ਭਾਈ ਅਤੇ ਇਕ ਹੋਰ ਦੇ ਨਾਲ ਕੱਲ੍ਹ ਬਾਰਾਂ ਜ਼ਿਲੇ ਦੇ ਅਟਰੂ 'ਚ ਆਯੋਜਿਤ ਵਿਆਹ ਸਮਾਰੋਹ 'ਚ ਹਿੱਸਾ ਲੈ ਕੇ ਵਾਪਸ ਅਹਿਮਦਾਬਾਦ ਆ ਰਹੀ ਸੀ ਕਿ ਖੇਤਰ ਦੇ ਕਾਟੂੰਦਾ ਮੋੜ ਦੇ ਕੋਲ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟੱਕਰਾ ਗਈ ਜਿਸ ਕਾਰਨ ਉਨ੍ਹਾਂ ਦੇ ਭਰਾ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ by jagabni
ਸਾਰੇ ਜ਼ਖਮੀ ਵਿਅਕਤੀਆਂ ਨੂੰ ਪੁਲਸ ਨੇ ਕਮਿਊਨਿਟੀ ਹੈਲਥ ਸੈਂਟਰ ਵਿਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਬਸੰਤ ਭਾਈ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂਕਿ ਪ੍ਰਧਾਨ ਮੰਤਰੀ ਦੀ ਪਤਨੀ ਅਤੇ ਇਕ ਹੋਰ ਨੂੰ ਚਿੱਤੌੜਗੜ ਰੈਫਰ ਕਰ ਦਿੱਤਾ ਹੈ। ਜਿਥੇ ਡਾਕਟਰਾਂ ਨੇ ਜ਼ਖਮੀ ਵਿਅਕਤੀਆਂ ਨੂੰ ਭਰਤੀ ਕਰ ਲਿਆ ਹੈ। ਯਸ਼ੋਦਾ ਬੇਨ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਇਸ ਹਾਦਸੇ ਕਾਰਨ ਦਹਿਸ਼ਤ 'ਚ ਆ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਭਾਜਪਾ ਜ਼ਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਹਸਪਤਾਲ ਪਹੁੰਚ ਕੇ ਯਸ਼ੋਦਾ ਬੇਨ ਦੀ ਸਲਾਮਤੀ ਪੁੱਛੀ ਅਤੇ ਘਟਨਾ ਬਾਰੇ ਸੰਸਦ ਮੈਂਬਰਾਂ ਅਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਪਾਰਸੋਲੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। jagbani
Comments