ਨਵੀਂ ਦਿੱਲੀ, 30 ਜਨਵਰੀ (ਏਜੰਸੀ)- ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ 'ਤੇ ਅਜੇ ਕੁਝ ਹੀ ਦਿਨ ਪਹਿਲਾਂ ਕੇਰਲ ਦੀ ਇਕ ਔਰਤ ਨੇ ਦੋਸ਼ ਲਗਾਇਆ ਸੀ ਕਿ ਉਹ ਉਨ੍ਹਾਂ ਦੀ ਮਾਂ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਕੈਰੀਅਰ ਲਈ ਛੱਡ ਦਿੱਤਾ ਸੀ | ਤਿਰੂਵਨੰਤਪੁਰਮ ਦੀ ਇਕ ਅਦਾਲਤ 'ਚ ਇਸ ਮਾਮਲੇ 'ਤੇ ਸੁਣਵਾਈ ਵੀ ਸ਼ੁਰੂ ਹੋ ਗਈ ਸੀ, ਹਾਲਾਂਕਿ ਫ਼ਿਲਹਾਲ ਇਸ ਮੁਕੱਦਮੇ 'ਤੇ ਰੋਕ ਲਗਾ ਦਿੱਤੀ ਗਈ ਹੈ | ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪੌਡਵਾਲ ਦੁਆਰਾ ਦਾਇਰ ਅਰਜ਼ੀ 'ਤੇ ਔਰਤ ਨੂੰ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ਤਹਿਤ ਗਾਇਕਾ ਨੇ ਮਾਮਲੇ ਨੂੰ ਤਿਰੂਵਨੰਤਪੁਰਮ ਤੋਂ ਮੁੰਬਈ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ | ਦੱਸਣਯੋਗ ਹੈ ਕਿ ਇਸ ਬੈਂਚ 'ਚ ਜਸਟਿਸ ਬੀ. ਆਰ. ਗਵੱਈ ਅਤੇ ਸੂਰਿਆਂ ਕਾਂਤ ਵੀ ਸ਼ਾਮਿਲ ਸਨ | ਪੌਡਵਾਲ ਨੂੰ ਉਨ੍ਹਾਂ ਦੇ ਕੈਰੀਅਰ 'ਚ ਪਦਮਸ੍ਰੀ ਅਤੇ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਨੇ ਸੰਗੀਤਕਾਰ ਅਰੁਣ ਪੌਡਵਾਲ ਨਾਲ ਵਿਆਹ ਕੀਤਾ ਹੈ | ਕੇਰਲ ਦੇ ਤਿਰੂਵਨੰਤਪੁਰਮ 'ਚ ਰਹਿਣ ਵਾਲੀ ਇਸ ਔਰਤ ਦਾ ਨਾਂਅ ਕਰਮਾਲਾ ਮੋਡੈਕਸ ਹੈ, ਜਿਸ ਨੇ ਦਾਅਵਾ ਕੀਤਾ ਸੀ ਕਿ ਉਹ ਅਨੁਰਾਧਾ ਪੌਾਡਵਾਲ ਦੀ ਬੇਟੀ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਮੁਆਵਜ਼ੇ ਵਜੋਂ 50 ਕਰੋੜ ਰੁਪਏ ਅਤੇ ਉਨ੍ਹਾਂ ਦੀ ਜਾਇਦਾਦ ਦਾ ਇਕ ਚੌਥਾਈ ਹਿੱਸਾ ਦੇਣ ਦੀ ਮੰਗ ਕੀਤੀ ਸੀ, ਹਾਲਾਂਕਿ ਅਨੁਰਾਧਾ ਅਤ...