ਮੈਲਬੌਰਨ 'ਚ ਭਾਰੀ ਬਾਰਿਸ਼ ਤੇ ਗੜੇਮਾਰੀ, ਤਾਪਮਾਨ ਘਟਿਆ

ਮੈਲਬੌਰਨ, 19 ਜਨਵਰੀ (ਸਰਤਾਜ ਸਿੰਘ ਧੌਲ)-ਅੱਜ ਇੱਥੇ ਦੁਪਹਿਰ ਵੇਲੇ ਅਤਿ ਦੀ ਗਰਮੀ ਤੋਂ ਉਸ ਸਮੇਂ ਰਾਹਤ ਮਿਲੀ ਜਦੋਂ ਅਚਾਨਕ ਬਹੁਤ ਹੀ ਤੇਜ਼ ਬਾਰਿਸ਼ ਅਤੇ ਗੜੇਮਾਰੀ ਹੋਈ, ਜਿਸ ਨੇ ਕਈ ਗੱਡੀਆਂ ਮੋਟਰਾਂ ਦਾ ਵੀ ਨੁਕਸਾਨ ਕੀਤਾ | ਜਿੱਥੇ ਵਿਕਟੋਰੀਆ ਦੇ ਕਈ ਖੇਤਰਾਂ 'ਚ ਅੱਗ ਤਬਾਹੀ ਮਚਾ ਰਹੀ ਹੈ ਪਰ ਜਦੋਂ ਅਚਾਨਕ ਇਹ ਬਾਰਿਸ਼ ਹੋਈ ਤਾਂ ਤਾਪਮਾਨ ਕਾਫ਼ੀ ਹੇਠਾਂ ਆ ਗਿਆ, ਜਿਸ ਦਾ ਲੋਕਾਂ ਨੇ ਬਹੁਤ ਅਨੰਦ ਲਿਆ | ਲੋਕ ਘਰਾਂ 'ਚੋਂ ਬਾਹਰ ਆ ਕੇ ਬਾਰਿਸ਼ ਤੇ ਗੜਿਆਂ ਦਾ ਅਨੰਦ ਮਾਣਦੇ ਰਹੇ | ਭਾਵੇਂ ਕਿ ਮੌਸਮ ਵਿਭਾਗ ਵਲੋਂ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਗੜੇ ਕਾਫ਼ੀ ਵੱਡੇ ਪੈਣਗੇ ਅਤੇ ਲੋਕ ਘਰਾਂ 'ਚ ਹੀ ਰਹਿਣ ਪਰ ਲੋਕਾਂ ਵਲੋਂ ਗਰਮੀ ਤੋਂ ਛੁਟਕਾਰਾ ਪਾਉਣ ਲਈ ਕੋਈ ਪ੍ਰਵਾਹ ਨਹੀਂ ਕੀਤੀ | ਪੰਜ ਸੈਂਟੀਮੀਟਰ ਦੇ ਆਕਾਰ ਦਾ ਗੜਾ ਇੱਥੇ ਪਿਆ | ਜਦੋਂ ਬਾਰਿਸ਼ ਹੋ ਰਹੀ ਸੀ ਤਾਂ ਪ੍ਰਮੁੱਖ ਫਰੀਵੇਅ 'ਤੇ ਚੱਲਦੀਆਂ ਕਾਰਾਂ ਵੀ ਰੁੱਕ ਗਈਆਂ ਅਤੇ ਰੁਕਣ ਤੋਂ ਬਾਅਦ ਹੀ ਚੱਲੀਆਂ | ਤੇਜ਼ ਹਨੇਰੀ ਕਾਰਨ ਇਕ ਦਰੱਖਤ ਵੀ ਚੱਲਦੀ ਕਾਰ ਤੋਂ ਡਿੱਗ ਪਿਆ, ਜਿਸ ਕਰਕੇ ਉਸ ਦੇ ਸਵਾਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ | ਵਿਕਟੋਰੀਆ ਦੇ ਕਈ ਖੇਤਰਾਂ 'ਚ ਭਾਰੀ ਬਾਰਿਸ਼ ਅਤੇ ਹੜ੍ਹਾਂ ਦੀ ਵੀ ਚਿਤਾਵਨੀ ਮੌਸਮ ਵਿਭਾਗ ਵਲੋਂ ਦਿੱਤੀ ਗਈ ਹੈ | ਅਸਮਾਨੀ ਬਿਜਲੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣ ਦੇ ਆਸਾਰ ਹਨ | ਬਾਰਿਸ਼ ਕਾਰਨ ਅੱਗ ਵਾਲੇ ਇਲਾਕਿਆਂ 'ਚ ਵੀ ਕੁਝ ਰਾਹਤ ਮਿਲੀ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ