ਭਾਜਪਾ ਕੌਮੀ ਸਕੱਤਰ ਵੱਲੋਂ ਸ਼ਹੀਨ ਬਾਗ ਦੀ ਤੁਲਨਾ ਇਸਲਾਮਿਕ ਸਟੇਟ ਨਾਲ ਕੀਤੀ ਗਈ

ਨਵੀਂ ਦਿੱਲੀ, 30 ਜਨਵਰੀ - ਦਿੱਲੀ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ। ਉਸ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਵੀ ਗਰਮਾਉਂਦਾ ਜਾ ਰਿਹਾ ਹੈ। ਹੁਣ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਇਕ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਸ਼ਹੀਨ ਬਾਗ ਦੀ ਤੁਲਨਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇਤਾ ਅਨੁਰਾਗ ਠਾਕੁਰ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਹੈ। ਜਿਸ ਲਈ ਕੇਂਦਰੀ ਮੰਤਰੀ ਤੋਂ ਜਵਾਬ ਮੰਗਿਆ ਜਾ ਚੁੱਕਾ ਹੈ। ਚੁੱਘ ਨੇ ਸ਼ਹੀਨ ਬਾਗ ਨੂੰ ਸ਼ੈਤਾਨ ਬਾਗ ਵੀ ਦੱਸਿਆ।
Comments