ਗਣਤੰਤਰ ਦਿਵਸ ਫੁੱਲ ਡਰੈੱਸ ਰਿਹਰਸਲ ਦੌਰਾਨ ਖਿੱਚ ਦਾ ਕੇਂਦਰ ਬਣੀ ਪੰਜਾਬ ਦੀ ਝਾਕੀ
ਗਣਤੰਤਰ ਦਿਵਸ ਫੁੱਲ ਡਰੈੱਸ ਰਿਹਰਸਲ ਦੌਰਾਨ ਖਿੱਚ ਦਾ ਕੇਂਦਰ ਬਣੀ ਪੰਜਾਬ ਦੀ ਝਾਕੀ

ਨਵੀਂ ਦਿੱਲੀ, 23 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਣਤੰਤਰ ਦਿਵਸ ਪਰੇਡ ਸਬੰਧੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ ਜਿਸ ਵਿਚ ਜਵਾਨਾਂ ਨੇ ਆਪਣਾ ਦਮ ਵਿਖਾਇਆ | ਇਹ ਪਰੇਡ ਸਵੇਰੇ ਰਾਜਪੱਥ ਤੋਂ ਲਾਲ ਕਿਲ੍ਹੇ ਤੱਕ ਗਈ ਅਤੇ ਉਸ ਦੌਰਾਨ ਜਵਾਨਾਂ 'ਚ ਕਦਮਤਾਲ ਅਤੇ ਜੋਸ਼ ਭਰੇ ਬੈਂਡ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਨੂੰ ਸੁਣ ਕੇ ਲੋਕਾਂ ਦੇ ਦਿਲਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਈ | ਇਹ ਪਰੇਡ ਰਾਜਪੱਥ ਤੋਂ ਹੁੰਦੇ ਹੋਏ ਵਾਰ ਮੈਮੋਰੀਅਲ ਤੋਂ ਤਿਲਕ ਨਗਰ, ਬਹਾਦਰਸ਼ਾਹ ਜਫ਼ਰ ਮਾਰਗ ਹੁੰਦੇ ਹੋਏ ਹੋਏ ਲਾਲ ਕਿਲ੍ਹੇ ਤੱਕ ਪੁੱਜੀ | ਇਸ ਦੌਰਾਨ ਰਾਜਪੱਥ, ਇੰਡੀਆ ਗੇਟ, ਤਿਲਕ ਮਾਰਗ, ਆਈ.ਟੀ.ਓ. ਤੋਂ ਲੈ ਕੇ ਤਿਲਕ ਮਾਰਗ ਅਤੇ ਲਾਲ ਕਿਲ੍ਹੇ ਤੱਕ ਟ੍ਰੈਫ਼ਿਕ ਪ੍ਰਭਾਵਿਤ ਰਹੀ | ਇਸੀ ਪਰੇਡ 'ਚ ਸ਼ਾਮਿਲ ਹੋਣ ਵਾਲੀਆਂ ਝਾਕੀਆਂ ਨੇ ਪੂਰੀ ਤਿਆਰੀ ਨਾਲ ਆਪਣੀ ਝਲਕ ਵਿਖਾਈ | ਇਸ ਪਰੇਡ ਦੇ ਕਾਰਨ ਕੁੱਝ ਮੈਟਰੋ ਸਟੇਸ਼ਨ ਕੁਝ ਸਮੇਂ ਲਈ ਬੰਦ ਕੀਤੇ ਗਏ | ਇਸ ਦੌਰਾਨ ਪੁਲਿਸ ਵਲੋਂ ਪੂਰੀ ਤਰ੍ਹਾਂ ਨਾਲ ਸੁਰੱਖਿਆ ਕੀਤੀ ਹੋਈ ਸੀ | ਪਰੇਡ ਜਾਣ ਵਾਲੇ ਰਸਤਿਆਂ ਨੂੰ ਟ੍ਰੈਫ਼ਿਕ ਦੇ ਲਈ ਬਦਲਿਆ ਗਿਆ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ |
ਗਣਤੰਤਰ ਦਿਵਸ ਮੌਕੇ ਸੁਣੇਗੀ ਰਾਫ਼ੇਲ ਦੀ ਦਹਾੜ
ਇਸ ਵਾਰ ਗਣਤੰਤਰ ਦਿਵਸ ਪਰੇਡ ਵਿਚ ਪਹਿਲੀ ਵਾਰ ਰਾਫ਼ੇਲ ਦੀ ਦਹਾੜ ਸੁਣਾਈ ਦੇਵੇਗੀ | ਇਸ ਤੋਂ ਇਲਾਵਾ ਮਿਜ਼ਾਈਲ ਅਤੇ ਹਲਕੇ ਹੈਲੀਕਾਪਟਰ ਵੀ ਵੇਖਣ ਨੂੰ ਮਿਲਣਗੇ ਅਤੇ ਨਾਲ ਹੀ ਹਵਾਈ ਫ਼ੌਜ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਵੇਖਿਆ ਜਾ ਸਕੇਗਾ | ਹਵਾਈ ਫ਼ੌਜ ਵਿਚ ਰਾਫ਼ੇਲ ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਸ਼ਾਮਿਲ ਹੋਇਆ ਸੀ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਗਣਤੰਤਰ ਦਿਵਸ ਦੀਆਂ ਝਾਕੀਆਂ ਵਿਚ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਤੇਜ, ਸੁਖੋਈ ਵੀ ਇਨ੍ਹਾਂ ਝਾਕੀਆਂ ਵਿਚ ਸ਼ਾਮਿਲ ਹਨ |

Comments