ਭਾਰਤ ਬੰਦ ਦਾ ਅਸਰ, ਸਿਲੀਗੁੜੀ 'ਚ ਹੈਲਮਟ ਪਾ ਕੇ ਬੱਸ ਚਲਾ ਰਿਹਾ ਡਰਾਈਵਰ

ਕੋਲਕਾਤਾ, 8 ਜਨਵਰੀ- ਪੱਛਮੀ ਬੰਗਾਲ 'ਚ ਭਾਰਤ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਸਿਲੀਗੁੜੀ 'ਚ ਰੋਡਵੇਜ਼ ਬੱਸ ਦੇ ਡਰਾਈਵਰ ਹੈਲਮਟ ਪਾ ਕੇ ਬੱਸ ਨੂੰ ਚਲਾ ਰਹੇ ਹਨ। ਇਸ ਸੰਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ 'ਤੇ ਹਮਲਾ ਵੀ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚੇਗਾ।
Comments