ਅਦਾਕਾਰ ਰਣਦੀਪ ਹੁੱਡਾ ਕਰ ਰਿਹਾ ਹੈ ਸਿੱਖੀ ਦੀ ਸੇਵਾ


ਜਲੰਧਰ, 16 ਜਨਵਰੀ (ਅਜੀਤ ਬਿਊਰੋ)-ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ, ਜੋ ਬੀਤੇ ਤਿੰਨ ਸਾਲਾ ਤੋਂ ਲੰਬੀ ਦਾਹੜੀ ਹੋਣ ਕਾਰਨ ਹੁਣ ਪੂਰੀ ਤਰ੍ਹਾਂ ਇਕ ਸਿੱਖ ਹੀ ਜਾਪਦਾ ਹੈ | ਉਸ ਨੇ ਸਿੱਖੀ ਅਤੇ ਸੇਵਾ ਬਾਰੇ ਜਾਣਕਾਰੀ ਹਾਸਿਲ ਕਰਨ ਉਪਰੰਤ ਸੇਵਾ ਨੂੰ ਅਪਣਾਇਆ ਅਤੇ ਹੁਣ 'ਖਾਲਸਾ ਏਡ' ਨਾਲ ਸਰਗਰਮ ਤੌਰ 'ਤੇ ਸੇਵਾ ਕਰ ਰਿਹਾ ਹੈ | ਉਸ ਨੇ ਬੀਤੇ ਤਿੰਨ ਸਾਲਾ ਦੌਰਾਨ ਕੋਈ ਫ਼ਿਲਮ ਨਹੀਂ ਕੀਤੀ ਅਤੇ ਉਸ ਨੇ ਆਪਣਾ ਸਮਾਂ ਅਤੇ ਪੈਸੇ ਨੂੰ 'ਸਾਰਾਗੜੀ' ਫ਼ਿਲਮ ਨੂੰ ਸਮਰਪਿਤ ਕਰ ਦਿੱਤਾ ਜੋ ਅਜੇ ਤੱਕ ਨਹੀਂ ਬਣ ਸਕੀ | ਉਸ ਨੇ ਵਿੱਤੀ ਔਕੜਾਂ ਦੇ ਬਾਵਜੂਦ 3 ਸਾਲਾ ਤੋਂ ਕੋਈ ਫ਼ਿਲਮ ਨਹੀਂ ਕੀਤੀ ਅਤੇ ਉਸ ਨੂੰ ਇਸ ਦਾ ਅਫ਼ਸੋਸ ਵੀ ਨਹੀਂ ਹੈ ਕਿਉਂਕਿ ਸਿੱਖੀ ਨੇ ਉਸ ਨੂੰ ਇਕ ਬੇਹੱਤਰ ਇਨਸਾਨ ਬਣਾ ਦਿੱਤਾ ਹੈ | ਅਸੀਂ ਸਾਰੇ ਰਣਦੀਪ ਹੁੱਡਾ ਦੀ ਸਿੱਖੀ ਲਈ ਇਸ ਸਮਰਪਣ ਭਾਵਨਾ ਦਾ ਸਤਿਕਾਰ ਕਰਦੇ ਹਾਂ, ਜਿਸ ਨੇ ਸਿੱਖਾਂ ਨੂੰ ਸਿੱਖੀ ਬਾਰੇ ਅਰਥਪੂਰਨ ਸੁਨੇਹਾ ਦੇ ਦਿੱਤਾ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ