ਪਤਨੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

---ਮਾਮਲਾ ਕੈਨੇਡਾ 'ਚ ਘਰੇਲੂ ਝਗੜਿਆਂ ਦਾ---

ਪਤਨੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ



ਟੋਰਾਂਟੋ, 21 ਜਨਵਰੀ (ਸਤਪਾਲ ਸਿੰਘ ਜੌਹਲ)-ਇਕ ਪਾਸੇ ਲੋਕ ਕਰਜ਼ੇ ਚੁੱਕ ਕੇ ਮਸਾਂ ਆਪਣੀ ਔਲਾਦ ਨੂੰ ਕੈਨੇਡਾ ਤੱਕ ਪੁੱਜਦਾ ਕਰਨ ਵਿਚ ਸਫਲ ਹੋ ਰਹੇ ਹਨ ਦੂਸਰੇ ਪਾਸੇ ਓਥੇ ਆਪਸੀ ਰਿਸ਼ਤਿਆਂ ਵਿਚ ਆਉਂਦੇ ਵਖਰੇਵਿਆਂ ਤੋਂ ਬਾਅਦ ਮਾਰ-ਕੁਟਾਈਆਂ ਅਤੇ ਕਤਲਾਂ ਤੱਕ ਦੀਆਂ ਘਟਨਾਵਾਂ ਵਾਪਰਨ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ¢ ਬੀਤੇ 8 ਕੁ ਹਫ਼ਤਿਆਂ ਦੇ ਸਮੇਂ ਦੌਰਾਨ ਹੀ ਸਰੀ ਤੋਂ ਬਰੈਂਪਟਨ, ਮਿਸੀਸਾਗਾ ਅਤੇ ਟੋਰਾਂਟੋ ਤੱਕ ਭਾਰਤੀ ਮੂਲ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਮਰਨ ਅਤੇ ਮਾਰਨ ਦੀਆਂ ਖ਼ਬਰਾਂ ਦੀ ਸਿਆਹੀ ਨਹੀਂ ਸੁੱਕ ਰਹੀ¢ ਬੀਤੇ ਨਵੰਬਰ, ਦਸੰਬਰ ਅਤੇ ਇਸ ਜਨਵਰੀ ਮਹੀਨੇ ਦੌਰਾਨ ਸੱਤ ਅਜਿਹੀਆਂ ਮੌਤਾਂ ਹੋ ਚੁੱਕੀਆਂ ਹਨ ਜੋ ਭਾਰਤ ਤੋਂ ਕੈਨੇਡਾ ਵਿਚ ਪੜ੍ਹਨ ਅਤੇ ਕੰਮ ਕਰਨ ਦੇ ਵੀਜ਼ੇ ਲੈ ਕੇ ਪੁੱਜੇ ਸਨ¢ ਪ੍ਰਭਲੀਨ ਕੌਰ, ਸ਼ਰਨਜੀਤ ਕੌਰ, ਨਵਦੀਪ ਸਿੰਘ, ਕੋਮਲਪ੍ਰੀਤ ਕੌਰ, ਅੰਕੁਸ਼ ਸਮਿਯਾਲ ਦੇ ਕਤਲ ਜਾਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਚਰਚਿਤ ਰਹੀਆਂ¢ ਪ੍ਰਭਲੀਨ ਨੂੰ ਸਰੀ 'ਚ ਉਸ ਦੇ ਗੋਰੇ ਪਤੀ ਪੀਟਰ ਬੀਅਰਮੈਨ ਨੇ ਅਤੇ ਸ਼ਰਨਜੀਤ ਨੂੰ ਬਰੈਂਪਟਨ 'ਚ ਉਸ ਦੇ ਪ੍ਰੇਮੀ ਨਵਦੀਪ ਨੇ ਕਤਲ ਕੀਤਾ ਅਤੇ ਦੋਵਾਂ ਕਾਤਲਾਂ ਨੇ ਆਪ ਖ਼ੁਦਕੁਸ਼ੀ ਕਰ ਲਈ ਸੀ¢ ਨਵਾਂ ਸਾਲ ਚੜ੍ਹਨ ਮਗਰੋਂ 13 ਜਨਵਰੀ ਨੂੰ ਹੀਰਲ ਪਟੇਲ (28) ਦੀ ਲਾਸ਼ ਬਰੈਂਪਟਨ ਵਿਚ ਵਿਰਾਨ ਜਗ੍ਹਾ ਤੋਂ ਪੁਲਿਸ ਨੂੰ ਮਿਲੀ ਸੀ¢ ਇਸ ਕਤਲ ਦੇ ਦੋਸ਼ 'ਚ ਮਿ੍ਤਕਾ ਦੇ ਸਾਬਕਾ ਪਤੀ ਰਾਕੇਸ਼ਭਾਈ ਪਟੇਲ ਨੂੰ ਫ਼ਰਾਰ ਦੱਸਿਆ ਜਾ ਰਿਹਾ ਸੀ ਅਤੇ ਉਸ ਦੀ ਗਿ੍ਫ਼ਤਾਰੀ ਦਾ ਵਾਰੰਟ ਪੁਲਿਸ ਨੇ ਕੱਢਿਆ ਹੋਇਆ ਸੀ¢ ਬੀਤੀ 17 ਜਨਵਰੀ ਨੂੰ ਰਾਕੇਸ਼ ਦੀ ਲਾਸ਼ ਟੋਰਾਂਟੋ ਵਿਚ ਪੁਲਿਸ ਨੂੰ ਮਿਲ ਗਈ¢ ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਨੇ ਖ਼ੁਦਕੁਸ਼ੀ ਕੀਤੀ ਜਿਸ ਕਰਕੇ ਉਸ ਦੀ ਮੌਤ ਦੀ ਪੁਲਿਸ ਅਗਲੇਰੀ ਜਾਂਚ ਨਹੀਂ ਕਰ ਰਹੀ¢

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ