ਐਡੀਲੇਡ ਸਕੌਟ ਕਾਲਜ ਦੀ ਬੱਸ ਹਾਦਸਾਗ੍ਰਸਤ, 7 ਵਿਦਿਆਰਥੀ ਜ਼ਖ਼ਮੀ


ਐਡੀਲੇਡ, 23 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਕੌਟ ਕਾਲਜ ਦੀ ਬੱਸ ਜੋ ਵਿਦਿਆਰਥੀਆਂ ਨੂੰ ਰੈਇੰਗ ਕੈਂਪ 'ਚ ਸ਼ਾਮਿਲ ਕਰ ਰਹੀ ਸੀ, ਉਹ ਆਸਟ੍ਰੇਲੀਆਈ ਸਰਹੱਦ ਪੱਛਮੀ ਵਿਕਟੋਰੀਆ ਨੇੜੇ ਹਾਦਸਾਗ੍ਰਸਤ ਹੋ ਗਈ | ਬੱਸ ਵਿਚ 21 ਵਿਦਿਆਰਥੀਆਂ ਤੇ 4 ਬਾਲਗ ਸਵਾਰ ਸਨ | ਸਾਰਜੈਂਟ ਨੈਲਸਨ ਨੇ ਦੱਸਿਆ ਕਿ ਹਾਦਸਾ ਵਾਪਰਨ ਸਮੇਂ ਨੇੜੇ ਡਾਕਟਰ ਦੀ ਸਹਾਇਤਾ ਮਿਲਣ ਕਰ ਕੇ ਜ਼ਖ਼ਮੀਆਂ ਦੇ ਇਲਾਜ ਲਈ ਪ੍ਰਬੰਧ ਸੰਭਵ ਹੋ ਸਕੇ | ਬਹੁਤ ਸਾਰੇ ਵਿਦਿਆਰਥੀਆਂ ਨੂੰ ਦਰਮਿਆਨੀ ਸੱਟਾਂ ਲੱਗੀਆਂ | 2 ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਐਡੀਲੇਡ ਹਸਪਤਾਲ ਦਾਖ਼ਲ ਕਰਵਾਇਆ ਗਿਆ | 5 ਹੋਰਨਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ | ਇਕ ਜੌੜਾ ਗੰਭੀਰ ਜ਼ਖ਼ਮੀ ਹੋ ਗਿਆ ਜੋ ਜੇਰੇ ਇਲਾਜ ਹਸਪਤਾਲ 'ਚ ਹੈ | ਹਾਦਸੇ 'ਚ ਸ਼ਾਮਿਲ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਬੱਚੇ ਠੀਕ ਹਾਲਤ 'ਚ ਹਨ | ਸਾਰਜੈਂਟ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਹਾਦਸੇ 'ਚ ਸਾਰੇ ਬੱਚੇ ਠੀਕ-ਠਾਕ ਹਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ