. ਪੂਰੀ ਖ਼ਬਰ » ਲੰਡਨ ਦੇ ਮੇਅਰ ਵਲੋਂ ਪੰਜਾਬੀਆਂ ਦੇ ਕਤਲ ਵਾਲੀ ਥਾਂ ਦਾ ਦੌਰਾ


ਲੰਡਨ, 21 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਉਲਫੋਰਡ ਇਲਾਕੇ 'ਚ ਹੋਏ ਤਿੰਨ ਪੰਜਾਬੀਆਂ ਦੇ ਕਤਲ ਦੀ ਗੁੱਥੀ ਸੁਲਝਾਉਣ 'ਚ ਲੱਗੀ ਪੁਲਿਸ ਨੇ ਮੌਕੇ ਦੇ ਗਵਾਹਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਪਰ ਪੁਲਿਸ ਨੇ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਦੋ ਵਿਅਕਤੀਆਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ | ਅੱਜ ਲੰਡਨ ਦੇ ਮੇਅਰ ਸਦੀਕ ਖਾਨ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਰੈਚਮਿੰਡ ਕੌਾਸਲ ਦੇ ਲੀਡਰ ਜੱਸ ਅਟਵਾਲ ਨਾਲ ਵੀ ਮੁਲਾਕਾਤ ਕੀਤੀ | ਜੱਸ ਅਟਵਾਲ ਨੇ ਕਿਹਾ ਕਿ ਲੰਡਨ ਮੇਅਰ ਵਲੋਂ ਸਥਿਤੀ ਨਾਲ ਨਜਿੱਠਣ ਲਈ ਹੋਰ ਪੁਲਿਸ ਅਧਿਕਾਰੀ ਤਾਇਨਾਤ ਕਰਨ ਦੀ ਗੱਲ ਕੀਤੀ ਹੈ | ਮੇਅਰ ਸਦੀਕ ਖਾਨ ਨੇ ਇਸ ਮੌਕੇ ਆਮ ਲੋਕਾਂ ਤੋਂ ਵੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ | ਜਾਂਚ ਅਧਿਕਾਰੀ ਚੀਫ਼ ਇੰਸਪੈਕਟਰ ਪੋਲ ਕੰਨਸੀਡੀਨ ਨੇ ਕਿਹਾ ਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਜਾਣਦੀਆਂ ਸਨ, ਪੁਲਿਸ ਅਜੇ ਜਾਂਚ ਕਰ ਰਹੀ ਹੈ |
ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਗੈਂਗ ਲੜਾਈ ਨਹੀਂ ਸੀ ਅਤੇ ਨਾ ਹੀ ਧਰਮ ਜਾਨਸਲੀ ਲੜਾਈ ਸੀ ਪਰ ਕੱਲ੍ਹ ਅੰਗਰੇਜ਼ੀ ਮੀਡੀਆ 'ਚ ਸਿੱਖ ਗੈਂਗਵਾਰ ਵਜੋਂ ਇਸ ਨਿੱਜੀ ਲੜਾਈ ਨੂੰ ਪੇਸ਼ ਕਰਨ ਤੇ ਸਿੱਖ ਭਾਈਚਾਰੇ ਰੋਸ ਪ੍ਰਗਟ ਕੀਤਾ ਸੀ | ਜਦਕਿ ਅੰਗਰੇਜ਼ੀ ਅਖਬਾਰ ਡੋਲੀ ਮੇਲ ਦੇ ਪੱਤਰਕਾਰ ਨੇ ਆਪਣੀ ਖ਼ਬਰ ਲਈ ਮੁਆਫ਼ੀ ਵੀ ਮੰਗੀ ਹੈ¢
ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਉਕਤ ਘਟਨਾ ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ, ਸੁਖਬੀਰ ਸਿੰਘ ਬਾਸੀ ਨੇ ਕਿਹਾ ਕਿ ਸਿੱਖਾਂ ਦੀ ਲੜਾਈ ਵਜੋਂ ਪੇਸ਼ ਕਰਕੇ ਸਿੱਖਾਂ ਦਾ ਅਕਸ ਖ਼ਰਾਬ ਹੋਇਆ ਹੈ? ਉਹਨਾ ਪੁਲਿਸ ਵੱਲੋਂ ਵੀ ਇਸ ਨਿੱਜੀ ਲੜਾਈ ਵਿੱਚ ਜੋ ਸਿੱਖ ਸ਼ਬਦ ਦੀ ਵਰਤੋਂ ਕੀਤੀ ਸੀ ਉਸ ਨਾਲ ਵੀ ਲੋਕਾਂ ਵਿੱਚ ਸ਼ੰਕੇ ਪੈਦਾ ਹੋਏਹਨ¢ ਸਿੰਘ ਸਭਾ ਬਾਰਕਿੰਗ ਦੇ ਪ੍ਰਧਾਨ ਮੇਜਰ ਸਿੰਘ ਬਾਸੀ ਨੇ ਕਿਹਾ ਕੇ ਲੜਾਈ ਝਗੜੇ ਮਸਲੇ ਦਾ ਹੱਲ ਨਹੀਂ, ਅਜਿਹੇ ਮਾਮਲੇ ਬੈਠ ਕੇ ਗੱਲ-ਬਾਤ ਨਾਲ ਨਜਿੱਠਣੇ ਚਾਹੀਦੇ ਹਨ¢

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ