ਨਵੇਂ ਸਾਲ ਮੌਕੇ ਭਾਰਤੀਆਂ ਨੇ ਵਟਸਐਪ 'ਤੇ ਭੇਜੇ 20 ਅਰਬ ਮੈਸੇਜ

ਨਵੀਂ ਦਿੱਲੀ, 3 ਜਨਵਰੀ (ਏਜੰਸੀ)- ਫੇਸਬੁੱਕ ਦੇ ਅਧਿਕਾਰ ਵਾਲੇ ਵਟਸਐਪ ਨੇ ਖ਼ੁਲਾਸਾ ਕੀਤਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ਨੂੰ ਇਕੱਲਿਆਂ ਭਾਰਤ 'ਚ ਮੈਸੇਜਿੰਗ ਐਪ ਰਾਹੀਂ 20 ਅਰਬ ਤੋਂ ਵੱਧ ਸੰਦੇਸ਼ ਭੇਜੇ ਗਏ ਸਨ | ਭਾਰਤ 'ਚ ਵਟਸਐਪ ਦੇ 40 ਕਰੋੜ ਤੋਂ ਵੱਧ ਉਪਭੋਗਤਾ ਹਨ | ਵਿਸ਼ਵ ਭਰ ਦੀ ਗੱਲ ਕਰੀਏ ਤਾਂ ਰਿਕਾਰਡ ਬਣਾਉਂਦਿਆਂ 100 ਅਰਬ ਸੰਦੇਸ਼ ਲੋਕਾਂ ਨੇ ਨਿੱਜੀ ਮੈਸੇਜਿੰਗ ਐਪ ਰਾਹੀ ਭੇਜੇ | ਵਟਸਐਪ ਦੇ 10 ਸਾਲਾਂ ਦੇ ਇਤਿਹਾਸ 'ਚ 31 ਦਸੰਬਰ 2019 ਨੂੰ ਇਕ ਦਿਨ 'ਚ ਸਭ ਤੋਂ ਵੱਧ ਸੰਦੇਸ਼ ਭੇਜੇ ਗਏ | ਵਟਸਐਪ ਦੇ ਡੇਟਾ ਅਨੁਸਾਰ ਭੇਜੇ ਗਏ ਕੁਲ 100 ਅਰਬ ਸੰਦੇਸ਼ਾਂ 'ਚ 12 ਅਰਬ ਸਿਰਫ਼ ਤਸਵੀਰਾਂ ਸਨ | ਇਸ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ 31 ਦਸੰਬਰ ਨੂੰ ਲੋਕਾਂ ਨੇ ਵੱਡੀ ਗਿਣਤੀ 'ਚ ਆਪਣੇ ਰਿਸ਼ਤੇਦਾਰਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | 2019 ਦੌਰਾਨ ਦੁਨੀਆ ਭਰ 'ਚ ਵਟਸਐਪ ਉਪਭੋਗਤਾ ਦੇ ਸਿਖਰਲੇ 5 ਸਭ ਤੋਂ ਲੋਕਪਿ੍ਯ ਫ਼ੀਚਰ ਟੈਕਸਟ ਮੈਸੇਜਿੰਗ, ਸਟੇਟਸ, ਪਿਕਚਰ ਮੈਸੇਜਿੰਗ, ਕਾਲਿੰਗ ਤੇ ਵਾਇਸ ਨੋਟਸ ਰਹੇ |
Comments