ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਪਰਿਵਾਰ ਸਮੇਤ ਪਿੰਡ ਬਦਲੀ ਲਈ ਆਉਂਦੇ ਹੋਏ ਕੈਲੇਫੋਰਨੀਆ ਤੋਂ ਦਿੱਲੀ ਵਾਇਆ ਸ਼ੰਘਾਈ ਚਾਈਨਾ ਏਅਰਲਾਈਨਜ਼ ਦੀ ਉਡਾਣ ਦੌਰਾਨ ਜਗੀਰ ਸਿੰਘ ਨੂੰ ਜ਼ਬਰਦਸਤ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਗੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਚਾਈਨਾ ਏਅਰਲਾਈਨਜ਼ ਨੇ ਚਾਈਨਾ ਦੇ ਹਵਾਈ ਅੱਡੇ ਵਿਖੇ ਹੀ ਜਮਾਂ ਕਰ ਲਿਆ ਹੈ। ਅਮਰੀਕਾ ਦੀ ਅੰਬੈਸੀ ਨਾਲ ਰਾਵਤਾ ਕਾਇਮ ਕਰ ਕੇ ਅਤੇ ਕਾਗ਼ਜ਼ੀ ਕਾਰਵਾਈ ਪੁਰੀ ਕਰਨ ਤੋਂ ਬਾਅਦ ਹੀ ਜਗੀਰ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਪ੍ਰਾਪਤ ਹੋ ਸਕੇਗੀ। ਬਾਕੀ ਦਾ ਪਰਿਵਾਰ ਰੋਂਦਾ ਕੁਰਲਾਉਂਦਾ ਹੋਇਆ ਪਿੰਡ ਬਦਲੀ ਪਹੁੰਚ ਚੁੱਕਾ ਹੈ।
Comments