ਦਿੱਲੀ ਤੋਂ ਅੰਮ੍ਰਿਤਸਰ ਤੱਕ ਦੌੜੇਗੀ ਤੇਜ਼ ਰਫ਼ਤਾਰ ਰੇਲ

ਨਵੀਂ ਦਿੱਲੀ, 30 ਜਨਵਰੀ - ਭਾਰਤੀ ਰੇਲ ਹੁਣ ਹਾਈ ਸਪੀਡ ਤੇ ਸੈਮੀ ਹਾਈ ਸਪੀਡ ਟਰੇਨਾਂ ਨੂੰ ਚਲਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਰੇਲਵੇ ਨੇ ਹਾਈ ਸਪੀਡ ਤੇ ਸੈਮੀ ਹਾਈ ਸਪੀਡ ਕਾਰੀਡੋਰ ਲਈ 6 ਖੰਡਾਂ ਦਾ ਪਹਿਚਾਣ ਕਰ ਲਈ ਹੈ। ਇਨ੍ਹਾਂ ਖੰਡਾਂ ਵਿਚ ਦਿੱਲੀ-ਚੰਡੀਗੜ੍ਹ-ਲੁਧਿਆਣਾ-ਜਲੰਧਰ-ਅੰਮ੍ਰਿਤਸਰ (459 ਕਿੱਲੋਮੀਟਰ) ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਹਾਈ ਸਪੀਡ ਕਾਰੀਡੋਰ 'ਤੇ 300 ਕਿੱਲੋਮੀਟਰ ਪ੍ਰਤੀ ਘੰਟਾ, ਸੈਮੀ-ਹਾਈ ਸਪੀਡ ਕਾਰੀਡੋਰ 'ਤੇ 160 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਦੀ ਹੈ।
Comments