45 ਸਾਲਾ ਔਰਤ ਨੇ ਅਨੁਰਾਧਾ ਨੂੰ ਦੱਸਿਆ ਆਪਣੀ ਮਾਂ, ਮੰਗਿਆ 50 ਕਰੋੜ ਦਾ ਹਰਜਾਨਾ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ (Anuradha Paudwal) ਜ਼ਬਰਦਸਤ ਸੁਰਖੀਆਂ ਵਿਚ ਗਈ ਹੈ। ਕਰਮਲਾ ਮੋਡੇਕਸ (Karmala Modex) ਨਾਮ ਦੀ ਕੇਰਲਾ ਦੀ ਔਰਤ ਅਨੁਰਾਧਾ ਪੌਦਵਾਲ ਨੂੰ ਆਪਣੀ ਜੀਵ-ਵਿਗਿਆਨਕ (ਬਾਇਓਲੋਜੀਕਲ) ਮਾਂ ਹੋਣ ਦਾ ਦਾਅਵਾ ਕਰਦੀ ਹੈ (Kerala Women Claims Anuradha Paudwal Her Mother)। ਔਰਤ ਨੇ ਅਨੁਰਾਧਾ ਪੌਡਵਾਲ ਨੂੰ ਆਪਣੀ ਮਾਂ ਦੱਸਦਿਆਂ, ਆਪਣੇ ਜਨਮ ਅਤੇ ਪਾਲਣ ਪੋਸ਼ਣ ਵਾਲੇ ਮਾਪਿਆਂ ਨਾਲ ਸੰਬੰਧਿਤ ਬਹੁਤ ਸਾਰੇ ਖੁਲਾਸੇ ਕੀਤੇ ਹਨ। ਇਸਦੇ ਨਾਲ ਹੀ ਔਰਤ ਨੇ ਅਨੁਰਾਧਾ ਪੌਡਵਾਲ ਤੋਂ 50 ਕਰੋੜ ਰੁਪਏ ਦੇ ਹਰਜਾਨੇ ਵਜੋਂ ਮੰਗ ਵੀ ਕੀਤੀ ਹੈ। ਇਸ ਮਾਮਲੇ ਵਿੱਚ ਕਥਿਤ 45 ਸਾਲਾ ਬੇਟੀ ਨੇ ਵੀ 67 ਸਾਲਾ ਗਾਇਕਾ ਅਨੁਰਾਧਾ ਪੌਡਵਾਲ ਖ਼ਿਲਾਫ਼ ਕੇਸ ਦਾਇਰ ਕੀਤਾ ਹੈ।
ਅਨੁਰਾਧਾ ਪੌਡਵਾਲ ਨੂੰ ਆਪਣੀ ਮਾਂ ਦੱਸਣ ਵਾਲੀ ਕਰਮਾਲਾ ਮਾਡੇਕਸ ਨੇ ਤਿਰੂਵੰਤਪੁਰਮ ਦੀ ਘਰੇਲੂ ਅਦਾਲਤ ਵਿਚ ਅਨੁਰਾਧਾ ਖਿਲਾਫ ਕੇਸ ਦਰਜ ਕਰਕੇ 50 ਕਰੋੜ ਹਰਜਾਨੇ ਦੀ ਮੰਗ ਕੀਤੀ ਹੈ। ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਕਰਮਾਲਾ ਨੇ ਦੱਸਿਆ ਕਿ ਉਸ ਦਾ ਜਨਮ 1974 ਵਿਚ ਹੋਇਆ ਸੀ। ਜਦੋਂ ਉਹ ਚਾਰ ਦਿਨ ਦੀ ਸੀ ਤਾਂ ਅਨੁਰਾਧਾ ਪੌਡਵਾਲ ਨੇ ਉਸ ਨੂੰ ਪੋਨਾਚਨ ਅਤੇ ਅਗਨੇਸ ਜੋੜੇ ਨੂੰ ਦੇ ਦਿੱਤਾ ਸੀ। ਇਹ ਦੋਵੇਂ ਉਨ੍ਹਾਂ ਦੇ ਨੇੜਲੇ ਦੋਸਤ ਸਨ। ਅਨੁਰਾਧਾ ਪੌਡਵਾਲ ਦੀ ਇਸ ਕਥਿਤ ਧੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇੰਡੀਅਨ ਐਕਸਪ੍ਰੈਸ ਨੇ ਵੀ ਕਰਮਾਲਾ ਦੇ ਵਕੀਲ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਭੇਜੀ ਫੋਟੋ ਨੂੰ ਸ਼ੇਅਰ ਕੀਤਾ ਹੈ।
ਔਰਤ ਅਨੁਸਾਰ ਉਸ ਦੌਰਾਨ ਅਨੁਰਾਧਾ ਆਪਣੇ ਕੈਰੀਅਰ ਬਣਾਉਣ ਵਿਚ ਮਸ਼ਰੂਫ ਸੀ ਅਤੇ ਰੁਝੇਵਿਆਂ ਕਾਰਨ ਉਹ ਬੱਚੇ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਸੀ। ਕਰਮਾਲਾ ਨੇ ਦੱਸਿਆ ਕਿ ਅਨੁਰਾਧਾ ਪੌਦਵਾਲ ਮੇਰੀ ਬਾਇਓਲੋਜੀਕਲ ਮਾਂ ਹੈ, ਇਸ ਸਚਾਈ ਬਾਰੇ ਕਿ ਮੈਨੂੰ ਪਾਲਣ ਵਾਲੇ ਪਿਤਾ ਪੋਨਾਚਨ ਨੇ ਦੱਸਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਮੇਰੇ ਪਿਤਾ ਨੇ ਮਰਣ ਤੋਂ ਪਹਿਲਾਂ ਦਿੱਤੀ ਸੀ। ਕਰਮਲਾ ਦੇ ਅਨੁਸਾਰ, ਜਿਸ ਮਾਂ ਨੇ ਉਸਨੂੰ ਪਾਲਿਆ ਸੀ ਉਹ ਅਲਜ਼ਾਈਮਰ ਰੋਗ ਨਾਲ ਜੂਝ ਰਹੀ ਹੈ। ਕਰਮਲਾ ਖੁਦ ਤਿੰਨ ਬੱਚਿਆਂ ਦੀ ਮਾਂ ਹੈ।
ਕਰਮਲਾ ਨੇ ਇਹ ਵੀ ਦੱਸਿਆ ਕਿ ਆਪਣੇ ਪਿਤਾ ਤੋਂ ਸੱਚਾਈ ਜਾਣਨ ਤੋਂ ਬਾਅਦ ਉਸ ਨੇ ਅਨੁਰਾਧਾ ਨਾਲ ਕਈ ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕਦੇ ਗੱਲ ਨਹੀਂ ਕੀਤੀ। ਕਰਮਾਲਾ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਨੂੰ ਉਸ ਜੀਵਨ ਤੋਂ ਵਾਂਝਾਂ ਰਖਿਆ ਜਿਸ ਦੀ ਉਹ ਹੱਕਦਾਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅਨੁਰਾਧਾ ਦੁਆਰਾ ਦਾਅਵੇ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਅਦਾਲਤ ਤੋਂ ਡੀਐਨਏ ਟੈਸਟ ਦੀ ਮੰਗ ਕਰੇਗੀ। ਹਾਲਾਂਕਿ, ਅਜੇ ਤੱਕ ਇਸ ਮਾਮਲੇ 'ਚ ਅਨੁਰਾਧਾ ਪੌਦਵਾਲ ਵਲੋਂ ਕੋਈ ਜਵਾਬ ਨਹੀਂ ਆਇਆ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ