ਜੇ.ਐਨ.ਯੂ. ਕੈਂਪਸ 'ਚ ਨਕਾਬਪੋਸ਼ਾਂ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ

ਵਿਦਿਆਰਥੀ ਸੰਘ ਦੀ ਪ੍ਰਧਾਨ ਸਮੇਤ 28 ਜ਼ਖ਼ਮੀ, 18 ਗੰਭੀਰ ਏਮਜ਼ 'ਚ ਦਾਖ਼ਲ
ਜੇ.ਐਨ.ਯੂ.ਐਸ.ਯੂ. ਅਤੇ ਏ.ਬੀ.ਵੀ.ਪੀ. ਨੇ ਇਕ ਦੂਜੇ 'ਤੇ ਲਗਾਏ ਹਮਲੇ ਦੇ ਦੋਸ਼
ਨਵੀਂ ਦਿੱਲੀ, 5 ਜਨਵਰੀ (ਏਜੰਸੀ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਰਾਤ ਨੂੰ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ 'ਤੇ ਹਾਕੀਆਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ ਅਤੇ ਕੈਂਪਸ ਦੀ ਸੰਪਤੀ ਦੀ ਭੰਨਤੋੜ ਕੀਤੀ ਗਈ ਹੈ | ਜੇ.ਐਨ.ਯੂ. 'ਚ ਨਕਾਬਪੋਸ਼ਾਂ ਵਲੋਂ ਕੀਤੇ ਹਮਲੇ 'ਚ ਜੇ.ਐਨ.ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 28 ਲੋਕ ਜ਼ਖ਼ਮੀ ਹੋਏ ਹਨ, ਜਿਸ ਦੇ ਸਿਰ 'ਚ ਸੱਟਾਂ ਲੱਗੀਆਂ ਹਨ | 18 ਗੰਭੀਰ ਜ਼ਖ਼ਮੀਆਂ ਨੂੰ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ ਹੈ | ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਏ. ਪਟਨਾਇਕ ਤੋਂ ਜੇ.ਐਨ.ਯੂ. 'ਚ ਵਾਪਰੀ ਹਿੰਸਕ ਘਟਨਾ ਦੀ ਜਾਣਕਾਰੀ ਲਈ ਗਈ ਹੈ | ਇਸ ਤੋਂ ਇਲਾਵਾ ਕੇਂਦਰੀ ਮੰਤਰੀ ਐਸ. ਜੈਸ਼ੰਕਰ ਅਤੇ ਨਿਰਮਲਾ ਸੀਤਾਰਮਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ | ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਕੈਂਪਸ ਵਿਚ ਫਲੈਗ ਮਾਰਚ ਕੀਤਾ ਹੈ | ਖੱਬੇਪੱਖੀ ਜੇ.ਐਨ.ਯੂ.ਐਸ.ਯੂ. ਵਿਦਿਆਰਥੀ ਸੰਘ ਅਤੇ ਏ. ਬੀ. ਵੀ. ਪੀ. ਇਕ ਦੂਜੇ 'ਤੇ ਹਮਲੇ ਦੇ ਦੋਸ਼ ਲਗਾਏ ਹਨ |
ਇਸ ਹਮਲੇ ਬਾਅਦ ਜੇ.ਐਨ.ਯੂ. ਪ੍ਰਬੰਧਕਾਂ ਨੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ 'ਤੇ ਹਮਲਾ ਕਰਨ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ | ਸੂਤਰਾਂ ਅਨੁਸਾਰ ਹਿੰਸਾ ਕੈਂਪਸ ਦੇ ਸਾਬਰਮਤੀ ਟੀ ਪੁਆਇੰਟ ਤੋਂ ਸ਼ਾਮ ਕਰੀਬ 5 ਵਜੇ ਸ਼ੁਰੂ ਹੋਈ | ਜੇ.ਐਨ.ਯੂ. ਰਜਿਸਟਰਾਰ ਪ੍ਰਮੋਦ ਕੁਮਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਕੈਂਪਸ 'ਚ ਹਿੰਸਾ ਸ਼ੁਰੂ ਹੋਣ 'ਤੇ ਜੇ.ਐਨ.ਯੂ. ਪ੍ਰਬੰਧਨ ਵਲੋਂ ਪੁਲਿਸ ਬੁਲਾਈ ਗਈ | ਅੱਜ ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਜੇ.ਐਨ.ਯੂ. ਅਧਿਆਪਕ ਐਸੋਸੀਏਸ਼ਨ ਵਲੋਂ ਬੈਠਕ ਕੀਤੀ ਜਾ ਰਹੀ ਸੀ | ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਐਸ.ਐਫ.ਆਈ., ਏ.ਐਸ.ਐਫ.ਆਈ. ਅਤੇ ਡੀ.ਐਸ.ਐਫ. ਵਲੋਂ ਅੱਜ ਹੋਈ ਹਿੰਸਾ ਪਿੱਛੇ ਆਰ.ਐਸ.ਐਸ. ਦੀ ਹਿਮਾਇਤ ਪ੍ਰਾਪਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦਾ ਹੱਥ ਹੋਣ ਦੇ ਦੋਸ਼ ਲਗਾਏ ਹਨ | ਇਸ ਦੌਰਾਨ ਜੇ.ਐਨ.ਯੂ. ਬਾਹਰ ਪੁੱਜੇ ਸਮਾਜ ਸੇਵੀ ਰਾਜਨੀਤਕ ਵਿਸ਼ਲੇਸ਼ਕ ਯੋਗੇਂਦਰ ਯਾਦਵ ਨਾਲ ਵੀ ਧੱਕਾਮੁੱਕੀ ਕੀਤੀ ਗਈ ਹੈ ਜਿਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਨਕਾਬਪੋਸ਼ਾਂ ਨੂੰ ਪੁਲਿਸ ਦੀ ਸ਼ਹਿ ਸੀ |
ਸਾਡੇ 25 ਮੈਂਬਰ ਗੰਭੀਰ ਜ਼ਖ਼ਮੀ ਤੇ 11 ਲਾਪਤਾ ਹਨ- ਏ.ਬੀ.ਵੀ.ਪੀ.
ਉੱਧਰ ਜੇ.ਐਨ.ਯੂ. 'ਚ ਅੱਜ ਹੋਈ ਹਿੰਸਾ ਦੌਰਾਨ ਏ.ਬੀ.ਵੀ.ਪੀ. ਵਲੋਂ ਆਪਣੇ 25 ਮੈਂਬਰਾਂ ਦੇ ਗੰਭੀਰ ਜ਼ਖ਼ਮੀ ਹੋਣ ਤੇ 11 ਹੋਰਾਂ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਏ.ਬੀ.ਵੀ.ਪੀ. ਵਲੋਂ ਦੋਸ਼ ਲਗਾਏ ਗਏ ਹਨ ਕਿ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਵਲੋਂ ਕੀਤੇ ਹਮਲੇ 'ਚ ਉਨ੍ਹਾਂ ਦੇ 25 ਮੈਂਬਰਾਂ ਦੇ ਗੰਭੀਰ ਜ਼ਖ਼ਮੀ ਤੇ 11 ਹੋਰ ਲਾਪਤਾ ਹੋ ਗਏ ਹਨ | ਉਨ੍ਹਾਂ ਇਸ ਹਮਲੇ ਲਈ ਖੱਬੇ-ਪੱਖੀ ਵਿਦਿਆਰਥੀ ਸੰਗਠਨਾਂ ਐਸ.ਐਫ.ਆਈ., ਏ.ਐਸ.ਐਫ.ਆਈ. ਅਤੇ ਡੀ.ਐਸ.ਐਫ. ਨੂੰ ਜ਼ਿੰਮੇਵਾਰ ਠਹਿਰਾਇਆ ਹੈ |
ਮਨੁੱਖੀ ਸਰੋਤ ਮੰਤਰਾਲੇ ਨੇ ਜੇ.ਐਨ.ਯੂ. ਕੈਂਪਸ 'ਚ ਵਾਪਰੀ ਹਿੰਸਾ ਬਾਰੇ ਰਜਿਸਟਰਾਰ ਨੰੂ ਤੁਰੰਤ ਰਿਪੋਰਟ ਦੇਣ ਲਈ ਕਿਹਾ
ਇਸ ਦੌਰਾਨ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚ.ਆਰ.ਡੀ.) ਵਲੋਂ ਅੱਜ ਜੇ.ਐਨ.ਯੂ. ਕੈਂਪਸ 'ਚ ਵਾਪਰੀ ਹਿੰਸਾ ਬਾਰੇ ਜੇ.ਐਨ.ਯੂ. ਦੇ ਰਜਿਸਟਰਾਰ ਪ੍ਰਮੋਦ ਕੁਮਾਰ ਤੋਂ ਤੁਰੰਤ ਰਿਪੋਰਟ ਮੰਗ ਲਈ ਹੈ | ਐਚ.ਆਰ.ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਪੁਲਿਸ ਨੂੰ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ |
ਕਾਂਗਰਸ ਨੇ ਸਰਕਾਰ ਨੂੰ ਬਣਾਇਆ ਨਿਸ਼ਾਨਾ
ਨਵੀਂ ਦਿੱਲੀ-ਜੇ.ਐਨ.ਯੂ. ਵਿਚ ਹੋਏ ਹਮਲੇ 'ਤੇ ਕਾਂਗਰਸ ਨੇ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਇਹ ਸਭ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ ਹੈ | ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਘਟਨਾ ਉਸ ਡਰ ਨੂੰ ਦਿਖਾਉਂਦੀ ਹੈ ਜੋ ਸਾਡੇ ਦੇਸ਼ ਨੂੰ ਕੰਟਰੋਲ ਕਰ ਰਹੀਆਂ ਫਾਸੀਵਾਦੀ ਤਾਕਤਾਂ ਨੂੰ ਵਿਦਿਆਰਥੀਆਂ ਤੋਂ ਲੱਗਦਾ ਹੈ |
ਪਿ੍ਯੰਕਾ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ
ਕਾਂਗਰਸ ਦੀ ਜਨਰਲ ਸਕੱਤਰ ਪਿ੍ੰਯਕਾ ਗਾਂਧੀ ਨੇ ਏਮਜ਼ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਹੈ | ਪਿ੍ਯੰਕਾ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੁੰਡੇ ਯੂਨੀਵਰਸਿਟੀ ਕੈਂਪਸਾਂ ਵਿਚ ਹਮਲੇ ਕਰਕੇ ਵਿਦਿਆਰਥੀਆਂ ਵਿਚ ਡਰ ਫੈਲਾਅ ਰਹੇ ਹਨ |

Comments