ਆਸਟਰੇਲੀਆ 'ਚ ਵੀ ਭਾਰਤੀ ਜੇਬ ਕਤਰਿਆਂ ਦੀ ਦਹਿਸ਼ਤ!


ਆਸਟਰੇਲੀਆ ਦੀ ਪੁਲਿਸ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਮੈਲਬਰਨ ਦੇ ਕੇਂਦਰੀ ਵਪਾਰ ਜ਼ਿਲ੍ਹਾ (ਸੀਬੀਡੀ) 'ਚ ਕਈ ਜਨਤਕ ਟ੍ਰਾਂਸਪੋਰਟ ਉਪਭੋਗਤਾਵਾਂ ਤੇ ਦੁਕਾਨਦਾਰਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਵਾਲੇ ਸ਼ੱਕੀ ਜੇਬ ਕਤਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ।

By: ਏਬੀਪੀ ਸਾਂਝਾ | Updated: 17 Jan 2020 12:08 PM
Pickpocket gang busted in Melbourne; 2 Indian nationals among 7 held

ਸੰਕੇਤਕ ਤਸਵੀਰ

ਮੈਲਬੌਰਨਆਸਟਰੇਲੀਆ ਦੀ ਪੁਲਿਸ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਮੈਲਬਰਨ ਦੇ ਕੇਂਦਰੀ ਵਪਾਰ ਜ਼ਿਲ੍ਹਾ (ਸੀਬੀਡੀ) 'ਚ ਕਈ ਜਨਤਕ ਟ੍ਰਾਂਸਪੋਰਟ ਉਪਭੋਗਤਾਵਾਂ ਤੇ ਦੁਕਾਨਦਾਰਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਵਾਲੇ ਸ਼ੱਕੀ ਜੇਬ ਕਤਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜ੍ਹੇ ਗਏ ਇਸ ਗਰੋਹ ’ਚ ਦੋ ਭਾਰਤੀ ਨਾਗਰਿਕਾਂ ਸਣੇ ਸੱਤ ਲੋਕਾਂ ’ਤੇ ਦੋਸ਼ ਲਾਇਆ ਹੈ।

'ਦ ਏਜਦੀ ਰਿਪੋਪਟ ਮੁਤਾਬਕਚਾਰ ਆਦਮੀ ਤੇ ਤਿੰਨ ਔਰਤਾਂਜਿਨ੍ਹਾਂ 'ਚ ਪੰਜ ਸ਼੍ਰੀਲੰਕਾ ਸ਼ਾਮਲ ਹਨਦੀ ਉਮਰ 25 ਤੋਂ 28 ਸਾਲ ਦੇ ਵਿਚਾਲੇ ਹੈ। ਸਭ ਨੂੰ ਚੋਰੀ ਸਬੰਧੀ ਅਪਰਾਧ ਦੇ ਇਲਜ਼ਾਮ 'ਚ ਫੜਿਆ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਲ ਤੇ ਟ੍ਰਾਮ ਨੈੱਟਵਰਕ ਤੇ ਖਰੀਦਦਾਰੀ ਦੇ ਖੇਤਰਾਂ 'ਚ ਵਪਾਰੀਆਂ ਨਾਲ ਕਈ ਘਟਨਾਵਾਂ ਹੋਣ ਤੋਂ ਬਾਅਦ ਜਾਸੂਸਾਂ ਨੇ ਇਸ ਦੀ ਜਾਂਚ ਕੀਤੀ।

ਵਿਕਟੋਰੀਆ ਦੀ ਸਥਾਨਕ ਪੁਲਿਸ ਨੇ ਵੀਰਵਾਰ ਨੂੰ ਸਨਸ਼ਾਈਨ ਤੇ ਟਾਰਨੀਟ ਉੱਪ ਨਗਰਾਂ ਵਿੱਚ ਸੱਤ ਸ਼ੱਕੀਆਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਜਦੋਂਕਿ ਬਾਕੀ ਤਿੰਨਾਂ ਨੂੰ ਪਿਛਲੇ ਹਫਤੇ ਐਲਬੀਅਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਕਟੋਰੀਆ ਪੁਲਿਸ ਦੀ ਬੁਲਾਰੇ ਮੇਲਿਸਾ ਸੀਚ ਨੇ ਕਿਹਾ ਕਿ ਆਸਟਰੇਲਿਆਈ ਬਾਰਡਰ ਫੋਰਸ "ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇਣਦਾ ਵਿਚਾਰ ਕਰ ਸਕਦੀ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ