ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼ 'ਚ ਬਾਰਿਸ਼ ਨਾਲ ਅੱਗਾਂ ਤੋਂ ਕੁਝ ਰਾਹਤ, ਨਵੀਆਂ ਮੁਸ਼ਕਿਲਾਂ ਨੇ ਘੇਰਿਆ

ਸਿਡਨੀ, 17 ਜਨਵਰੀ (ਹਰਕੀਰਤ ਸਿੰਘ ਸੰਧਰ)-ਸਤੰਬਰ ਮਹੀਨੇ ਤੋਂ ਆਸਟ੍ਰੇਲੀਆ ਵਿਚ ਲੱਗੀ ਜੰਗਲਾਂ ਨੂੰ ਅੱਗ ਤੋਂ ਬਾਅਦ ਪਈ ਬਾਰਿਸ਼ ਨੇ ਕੁਝ ਰਾਹਤ ਦਿੱਤੀ ਹੈ | ਰਿਪੋਰਟ ਅਨੁਸਾਰ ਅਜੇ ਵੀ 80 ਦੇ ਕਰੀਬ ਅਜਿਹੀਆਂ ਥਾਵਾਂ ਹਨ, ਜਿਥੇ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿਚੋਂ ਕੁਝ ਬਹੁਤ ਹੀ ਖਤਰਨਾਕ ਹਨ | ਦੂਸਰੇ ਪਾਸੇ ਪੂਰਬੀ ਨਿਊ ਸਾਊਥ ਵੇਲਜ ਵਿਚ ਪੈ ਰਹੀ ਬਾਰਿਸ਼ ਨਾਲ ਬਾਰਾਗੰਭਾ ਡੈਮ ਅਤੇ ਹੋਰਾਂ ਥਾਵਾਂ ਤੋਂ ਆ ਰਹੇ ਪਾਣੀ ਵਿਚ ਸੁਆਹ ਵੀ ਆ ਜਾਵੇਗੀ | ਇਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਮੁੱਖ ਤੌਰ 'ਤੇ ਮੀਂਹ ਦਾ ਪਾਣੀ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ | ਸਿਡਨੀ ਦੇ 5 ਮਿਲੀਅਨ ਤੋਂ ਜ਼ਿਆਦਾ ਲੋਕ ਬਾਰਾਗਾਂਬਾ ਡੈਮ ਦਾ ਪਾਣੀ ਪ੍ਰਯੋਗ ਕਰਦੇ ਹਨ | ਪਾਣੀ ਦੇ ਬੰਨ੍ਹ ਦੇ ਨੇੜੇ-ਤੇੜੇ ਤਿੰਨ ਸੌ ਹਜ਼ਾਰ ਹੈਕਟੇਅਰ ਦਾ ਇਲਾਕਾ ਅੱਗ ਨਾਲ ਸੜ ਚੁੱਕਿਆ ਹੈ ਅਤੇ ਹਰ ਪਾਸੇ ਸੁਆਹ ਫੈਲੀ ਹੋਈ ਹੈ | ਇਹ ਸੁਆਹ ਪਾਣੀ ਵਿਚ ਮਿਲ ਕੇ ਪਾਣੀ ਨੂੰ ਪਾਣੀ ਦੇ ਕਈ ਥਾਈਾ ਪਾਣੀ ਦੇ ਵਹਾਅ ਵੀ ਰੋਕ ਰਹੀ ਹੈ, ਜਿਸ ਨਾਲ ਹੜ੍ਹਾਂ ਵਾਲਾ ਮਾਹੌਲ ਬਣ ਸਕਦਾ ਹੈ | ਵਾਟਰ ਐਨ. ਐਸ. ਡਬਲਯੂ. ਦੇ ਆਪ੍ਰੇਸ਼ਨ ਮੈਨੇਜਰ ਇਡੈਰਨ ਲੈਂਗਡਨ ਕਹਿੰਦੇ ਹਨ ਕਿ ਦਰੱਖਤਾਂ ਨੂੰ ਡੈਮ ਵਿਚ ਜਾਣ ਤੋਂ ਰੋਕਣ ਲਈ ਬੰਨ੍ਹ 'ਤੇ ਜਾਲ ਲਗਾਇਆ ਗਿਆ ਹੈ | ਦੂਸਰੇ ਪਾਸੇ ਬਾਰਿਸ਼ ਨਾਲ ਫਾਇਰ ਫਾਈਟਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ 50 ਮਿਲੀਮੀਟਰ ਤੱਕ ਬਾਰਿਸ਼ ਹੋਣ ਦੇ ਆਸਾਰ ਹਨ | ਪਿਛਲੇ ਦਿਨੀਂ ਪਏ ਸੋਕੇ ਨਾਲ ਪਾਣੀ ਦਾ ਸਤਰ 43 ਫੀਸਦੀ ਤੱਕ ਆ ਗਿਆ ਹੈ, ਜਿਹੜਾ 2004 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ