ਆਸਟ੍ਰੇਲੀਆ 'ਚ 2 ਭਾਰਤੀਆਂ ਸਮੇਤ 7 ਵਿਅਕਤੀ ਚੋਰੀ ਦੇ ਦੋਸ਼ 'ਚ ਗਿ੍ਫ਼ਤਾਰ
ਮੈਲਬੌਰਨ, 17 ਜਨਵਰੀ (ਸਰਤਾਜ ਸਿੰਘ ਧੌਲ)-ਦੋ ਭਾਰਤੀਆਂ ਅਤੇ ਪੰਜ ਸ੍ਰੀਲੰਕਾ ਦੇ ਨਿਵਾਸੀਆਂ 'ਤੇ ਇਥੇ ਪੁਲਿਸ ਵਲੋਂ ਜੇਬ ਕੱਟਣ ਦੇ ਦੋਸ਼ ਲਗਾਏ ਗਏ ਹਨ | ਪਿਛਲੇ ਦੋ ਮਹੀਨਿਆਂ ਤੋਂ ਇਥੇ ਬਹੁਤ ਹੀ ਭੀੜ ਵਾਲੇ ਇਲਾਕੇ ਸਿਟੀ ਸੈਂਟਰ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ | ਇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਟਾਸਕਿੰਗ ਯੂਨਿਟ ਦੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾ 'ਦੇ ਪੰਜ (ਦੋ ਔਰਤਾਂ ਅਤੇ ਤਿੰਨ ਮਰਦ) ਅਤੇ ਭਾਰਤ ਦੇ ਇਕ ਮਰਦ ਅਤੇ ਔਰਤ 'ਤੇ ਅਜਿਹੇ ਦੋਸ਼ ਲੱਗੇ ਹਨ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ | ਜਾਂਚ ਕਰ ਰਹੇ ਅਧਿਕਾਰੀਆਂ ਨੇ ਆਖਿਆ ਕਿ ਵਿਕਟੋਰੀਆ ਪੁਲਿਸ ਅਜਿਹੇ ਕਿਸਮ ਦੇ ਕੇਸਾਂ ਨੂੰ ਬਹੁਤ ਧਿਆਨ ਨਾਲ ਲੈਂਦੀ ਹੈ, ਤਾਂ ਜੋ ਇਹ ਵੱਧ ਨਾ ਸਕਣ | ਇਨ੍ਹਾਂ ਸਾਰਿਆਂ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ 14 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ, ਉਦੋਂ ਤੱਕ ਇਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਇਨ੍ਹਾਂ ਨੂੰ ਦੇਸ਼ ਨਿਕਾਲਾ ਵੀ ਦੇ ਸਕਦੀ ਹੈ |
Comments