ਆਸਟ੍ਰੇਲੀਆ ਦੀ ਅੱਗ 'ਚ ਘਰ ਗੁਆਉਣ ਵਾਲਾ ਸ਼ਖਸ ਬਣਿਆ ਕਰੋੜਪਤੀ
ਮੈਲਬੌਰਨ, 10 ਜਨਵਰੀ 2020 - ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਵਿਚ ਆਪਣੇ ਘਰ ਨੂੰ ਗੁਆਉਣ ਵਾਲੇ ਆਸਟ੍ਰੇਲੀਅਨ ਸ਼ਖਸ ਨੂੰ 1 ਮਿਲੀਅਨ ਡਾਲਰ (ਲਗਭਗ 4.9 ਕਰੋੜ) ਦੀ ਲਾਟਰੀ ਨਿਕਲੀ ਹੈ।
ਡੇਲੀ ਮੇਲ ਦੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਇੱਕ ਮਿਲੀਅਨ ਆਸਟ੍ਰੇਲੀਅਨ ਡਾਲਰ (ਲਗਭਗ 4.9 ਕਰੋੜ) ਦੀ ਲਾਟਰੀ ਨਿੱਕਲਣ ਵਾਲੇ ਸ਼ਖਸ ਨੇ ਆਪਣਾ ਨਾਂਅ ਮੀਡੀਆ ਸਾਹਮਣੇ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਉਸਨੂੰ ਨਹੀਂ ਲਗਦਾ ਸੀ ਕਿ ਉਸਦਾ ਪਰਿਵਾਰ ਕਦੇ ਆਪਣਾ ਘਰ ਦੁਬਾਰਾ ਬਣਾ ਸਕੇਗਾ। ਪਰ ਲੋਟੋ 'ਚ ਉਸਦੀ ਪਤਨੀ ਦੁਆਰਾ ਪਾਏ ਲੱਕੀ ਨੰਬਰ 'ਤੇ ਨਿੱਕਲੀ ਮਿਲੀਅਨ ਦੀ ਲਾਟਰੀ ਨੇ ਉਸਦੀ ਕਿਸਮਤ ਬਦਲ ਕੇ ਰੱਖ ਦਿੱਤੀ। ਸ਼ਕਸ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ 'ਤੇ ਸੀ ਜਦੋਂ ਉਸ ਨੂੰ ਫੋਨ ਆਇਆ ਕਿ ਉਸਨੂੰ ਮਿਲੀਅਨ ਦੀ ਲਾਟਰੀ ਨਿੱਕਲੀ ਹੈ।
Comments