ਬਾਘਾ ਪੁਰਾਣਾ ਤੇ ਜੰਡਿਆਲਾ ਗੁਰੂ 'ਚ ਬੰਦ ਦਾ ਅਸਰ ਨਹੀਂ

ਬਾਘਾ ਪੁਰਾਣਾ/ਜੰਡਿਆਲਾ ਗੁਰੂ, 8 ਜਨਵਰੀ (ਬਲਰਾਜ ਸਿੰਗਲਾ/ਰਣਜੀਤ ਸਿੰਘ ਜੋਸਨ) - ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਟਰੇਡ ਤੇ ਬੈਂਕ ਯੂਨੀਅਨਾਂ ਵਲੋਂ ਭਾਰਤ ਬੰਦ ਦੇ ਸੱਦੇ ਦੇ ਦਿੱਤੇ ਸੱਦੇ ਦੇ ਬਾਵਜੂਦ ਬਾਘਾ ਪੁਰਾਣਾ ਸ਼ਹਿਰ 'ਚ ਸਾਰੇ ਬਾਜ਼ਾਰ ਖੁੱਲ੍ਹੇ ਹੋਏ ਹਨ। ਇਸ ਤੋਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਆਮ ਵਾਂਗ ਚੱਲ ਰਹੀਆਂ ਹਨ। ਉੱਥੇ ਹੀ, ਜੰਡਿਆਲਾ ਗੁਰੂ 'ਚ ਵੀ ਬੰਦ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਬਾਜ਼ਾਰ ਆਮ ਵਾਂਗ ਖੁੱਲ੍ਹੇ ਹਨ। ਲੋਕ ਆਮ ਵਾਂਗ ਖਰੀਦੋ ਫਰੋਖਤ ਕਰ ਰਹੇ ਹਨ।
Comments