ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼


(21) ਅਤੇ ਬੇਟਾ ਅਰਜੁਨ (16) ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਐਸ. ਐਸ. ਪੀ. ਚੰਡੀਗੜ੍ਹ ਨਿਲਾਂਬਰੀ ਜੰਗਦਲੇ, ਐਸ. ਪੀ. ਕ੍ਰਾਈਮ ਵਿਨੀਤ ਕੁਮਾਰ, ਡੀ. ਐਸ. ਪੀ. ਈਸਟ ਦਿਲਸ਼ੇਰ ਸਿੰਘ ਚੰਦੇਲ, ਐਸ. ਐਚ. ਓ. ਮਨੀਮਾਜਰਾ ਜਸਵਿੰਦਰ ਕੌਰ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਜਦਕਿ ਸੀ. ਐਫ. ਐਸ. ਐਲ. ਦੀ ਟੀਮ ਵਲੋਂ ਖ਼ੂਨ ਦੇ ਨਮੂਨੇ ਇਕੱਤਰ ਕੀਤੇ ਗਏ | ਪੁਲਿਸ ਨੇ ਜਿਥੇ ਹੱਤਿਆ ਤੇ ਆਰਮਜ਼ ਐਕਟ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਪੁਲਿਸ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲ ਰਹੀ ਹੈ | ਜਾਣਕਾਰੀ ਅਨੁਸਾਰ ਸੰਜੇ ਅਰੋੜਾ ਦੀ ਪੰਚਕੂਲਾ ਦੇ ਸੈਕਟਰ-9 ਵਿਖੇ ਕ੍ਰਿਸ਼ਨਾ ਡੇਅਰੀ ਦੇ ਨਾਂਅ 'ਤੇ ਇਕ ਡੇਅਰੀ ਦੀ ਦੁਕਾਨ ਹੈ ਅਤੇ ਕਰੀਬ ਸਾਲ ਭਰ ਪਹਿਲਾਂ ਉਸ ਨੇ ਆਪਣੇ ਪਰਿਵਾਰ ਸਮੇਤ ਹਾਊਸਿੰਗ ਬੋਰਡ ਕੰਪਲੈਕਸ ਮਨੀਮਾਜਰਾ ਵਿਖੇ ਰਹਿਣਾ ਸ਼ੁਰੂ ਕੀਤਾ ਸੀ | ਪਰਿਵਾਰ ਵਿਚ ਸੰਜੇ ਅਰੋੜਾ ਤੋਂ ਇਲਾਵਾ ਉਸ ਦੀ ਪਤਨੀ ਸਰੀਤਾ, ਬੇਟੀ ਸਾਂਚੀ ਅਤੇ ਬੇਟਾ ਅਰਜੁਨ ਸ਼ਾਮਿਲ ਸਨ | ਪੁਲਿਸ ਅਨੁਸਾਰ ਬੁੱਧਵਾਰ ਨੂੰ ਕਥਿਤ ਦੋਸ਼ੀ ਨੇ ਦਿਨ ਵਿਚ ਹੀ ਪਹਿਲਾਂ ਆਪਣੇ ਬੇਟੇ ਅਤੇ ਪਤਨੀ ਦਾ ਗਲਾ ਘੁੱਟ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ, ਉਪਰੰਤ ਕਾਲਜ ਤੋਂ ਘਰ ਆਈ ਬੇਟੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ | ਇਸ ਪੂਰੇ ਹੱਤਿਆਕਾਂਡ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਚੰਡੀਗੜ੍ਹ ਪੁਲਿਸ ਨੂੰ ਜੀ. ਆਰ. ਪੀ. ਪੁਲਿਸ ਨੇ ਕਥਿਤ ਦੋਸ਼ੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਜਾਣਕਾਰੀ ਦਿੱਤੀ | ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਕਥਿਤ ਦੋਸ਼ੀ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਉਸ ਵਲੋਂ ਆਪਣੇ ਘਰ ਵਿਖੇ ਹੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ |
Comments