ਆਸਟ੍ਰੇਲੀਆ ਦੋ ਸਾਲ ਦੇ ਬੱਚੇ ਨੂੰ ਚੁੰਮਣ 'ਤੇ ਭਾਰਤੀ ਸਲਾਖਾਂ ਪਿੱਛੇ
ਸਿਡਨੀ, 20 ਜਨਵਰੀ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਜਲ-ਜੀਵਾਂ ਨੂੰ ਦੇਖਣ ਵਾਲੇ ਇਕਵੇਰੀਅਮ ਸੈਂਟਰ ਵਿਚ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਨੂੰ 2 ਸਾਲਾ ਬੱਚੇ ਨੂੰ ਚੁੰਮਣ ਕਰਨ 'ਤੇ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਘਟਨਾ ਕੱਲ੍ਹ ਸ਼ਾਮ ਨੂੰ ਉਸ ਸਮੇਂ ਵਾਪਰੀ ਜਦ ਇਹ ਵਿਅਕਤੀ ਨੇ ਬੱਚੇ ਨੂੰ ਚੁੰਮਣ ਕੀਤਾ | ਪਰਿਵਾਰ ਵਲੋਂ ਕਿਹਾ ਗਿਆ ਕਿ ਉਸ ਨੇ ਬੱਚੇ ਦੀ ਰੇੜੀ ਵੀ ਖਿੱਚ ਕੇ ਇਕ ਪਾਸੇ ਕੀਤੀ | ਜਿੱਥੇ ਸ਼ਿਕਾਇਤ ਦਰਜ ਕਰਾਉਣ 'ਤੇ ਪੁਲਿਸ ਨੇ 10 ਸਾਲ ਤੋਂ ਘੱਟ ਬੱਚੇ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਵਿਅਕਤੀ ਗਿ੍ਫ਼ਤਾਰ ਕਰ ਲਿਆ ਉੱਥੇ ਉਸ ਦੀ ਜ਼ਮਾਨਤ ਵੀ ਰੱਦ ਹੋ ਗਈ ਹੈ | ਇੱਥੇ ਗੌਰਤਲਬ ਹੈ ਕਿ ਪਿਛਲੇ ਸਾਲ ਇਕ ਭਾਰਤੀ ਬੱਚੇ ਦੀ ਗਲ 'ਤੇ ਹੱਥ ਲਾਉਣ 'ਤੇ ਸਲਾਖਾਂ ਪਿੱਛੇ ਗਿਆ ਸੀ | ਇੱਥੇ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦਾ ਅਤੇ ਆਸਟ੍ਰੇਲੀਆ ਦਾ ਸੱਭਿਆਚਾਰ ਵੱਖਰਾ ਹੈ | ਆਸਟ੍ਰੇਲੀਆ ਵਿਚ ਕਿਸੇ ਅਣਜਾਣ ਬੱਚੇ ਨੂੰ ਹੱਥ ਲਾਉਣ ਅਤੇ ਚੁੰਮਣ ਨਹੀਂ ਕੀਤਾ ਜਾ ਸਕਦਾ | ਕਿਸੇ ਦੇ ਬੱਚੇ ਨਾਲ ਭੱਦੀ ਸ਼ਬਦਾਵਲੀ ਅਤੇ ਤਸਵੀਰਾਂ ਖਿੱਚਣਾ ਵੀ ਗ਼ੈਰ-ਕਾਨੂੰਨੀ ਹੈ | ਬਿਹਤਰ ਹੈ ਅਗਰ ਤੁਸੀਂ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਮਾਪੇ ਆਸਟ੍ਰੇਲੀਆ ਆ ਰਹੇ ਹਨ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਦੱਸੋ | ਇਹ ਜਾਣਕਾਰੀ ਆਨਲਾਈਨ ਵੀ ਉਪਲੱਬਧ ਹੈ |
Comments