ਮੌਤ ਤੋਂ ਬਾਅਦ ਵੀ ਪੁਰਸ਼ਾਂ ਦੇ ਸ਼ੁਕਰਾਣੂ ਦਾਨ ਹੋ ਸਕਦੇ ਹਨ

ਇੱਕ ਅਧਿਐਨ ਮੁਤਾਬਕ ਕਿਸੇ ਪੁਰਸ਼ ਦੀ ਮੌਤ ਤੋਂ ਬਾਅਦ ਸ਼ੁਕਰਾਣੂ ਲੈਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।
ਮੈਡੀਕਲ ਐਥਿਕਸ ਜਨਰਲ ਵਿੱਚ ਛਪੇ ਇੱਕ ਵਿਸ਼ਲੇਸ਼ਣ ਦਾ ਦਾਅਵਾ ਹੈ ਕਿ ਮੌਤ ਤੋਂ ਬਾਅਦ ਸ਼ੁਕਰਾਣੂ ਨੂੰ "ਨੈਤਿਕ ਤੌਰ 'ਤੇ ਦਾਨ ਕੀਤੇ ਜਾਣ ਦੀ ਇਜਾਜ਼ਤ" ਹੋਣੀ ਚਾਹੀਦੀ ਹੈ।
ਸਾਲ 2017 ਵਿੱਚ ਬਰਤਾਨੀਆਂ ਵਿੱਚ 2,345 ਬੱਚਿਆਂ ਦਾ ਜਨਮ ਸ਼ੁਕਰਾਣੂ ਦਾਨ ਕਾਰਨ ਹੋਇਆ, ਪਰ ਦੇਸ ਵਿੱਚ ਸਖ਼ਤ ਨਿਯਮਾਂ ਕਰਕੇ ਸ਼ੁਕਰਾਣੂਆਂ ਦਾਨ ਕਰਨ ਵਾਲਿਆਂ ਦੀ ਘਾਟ 'ਚ ਵਾਧਾ ਹੋ ਰਿਹਾ ਹੈ।
ਮੌਤ ਬਾਅਦ ਸ਼ੁਕਰਾਣੂ ਜਾਂ ਤਾਂ ਇਲੈਕਟ੍ਰੀਕਲ ਉਤੇਜਨਾ ਰਾਹੀਂ ਜਾਂ ਪ੍ਰੋਸਟੇਟ ਗਲੈਂਡ ਜਾਂ ਸਰਜਰੀ ਰਾਹੀਂ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਇਸ ਉਸ ਨੂੰ ਫਰੋਜ਼ਨ ਕੀਤਾ ਜਾ ਸਕਦਾ ਹੈ।
ਸਬੂਤਾਂ ਤੋਂ ਪਤਾ ਲਗਦਾ ਹੈ ਕਿ ਮੌਤ ਤੋਂ ਬਾਅਦ ਵੀ ਪੁਰਸ਼ਾਂ ਦੇ ਸ਼ੁਕਰਾਣੂ ਲਏ ਜਾ ਸਕਦੇ ਹਨ, ਜਿਸ ਨਾਲ ਗਰਭ ਧਾਰਨ ਕੀਤਾ ਜਾ ਸਕਦਾ ਹੈ ਅਤੇ ਸਿਹਤਮੰਦ ਬੱਚੇ ਦਾ ਜਨਮ ਵੀ ਹੁੰਦਾ ਹੈ।
ਇਹ ਵੀ ਪੜ੍ਹੋ-
- ਮੁਸਲਮਾਨ ਇੰਝ ਕਰ ਰਹੇ ‘ਬਚਾਅ ਦੀ ਤਿਆਰੀ’, ਖ਼ੌਫ਼ ਨੇ ਖੜ੍ਹਾਇਆ ਕਤਾਰਾਂ ’ਚ
- 'ਅੱਜ ਮੁਸਲਮਾਨਾਂ ਨਾਲ ਹੋ ਰਿਹਾ... ਸਿੱਖਾਂ ਤੇ ਹਿੰਦੂਆਂ ਦੀ ਵਾਰੀ ਆਵੇਗੀ'
- Coronavirus: ਚੀਨ ਤੋਂ ਫੈਲਿਆ, ਯੂਰਪ ਤੇ ਅਮਰੀਕਾ ਪੁੱਜਿਆ, ਜਾਣੋ ਹੋਰ ਕਿੱਥੇ-ਕਿੱਥੇ ਡਰ
ਇਥੋਂ ਤੱਕ ਮੌਤ ਤੋਂ 48 ਘੰਟਿਆਂ ਬਾਅਦ ਵੀ ਸ਼ੁਕਰਾਣੂ ਲਿਆ ਜਾ ਸਕਦਾ ਹੈ।
ਵਿਸ਼ਲੇਸ਼ਣ ਵਿੱਚ ਯੀਸਟਰ ਯੂਨੀਵਰਸਿਟੀ ਦੇ ਡਾ. ਨਾਥਨ ਹੋਡਸਨ ਮੈਨਚੈਸਟਰ ਦੇ ਵੀਥਨਸ਼ੇਵ ਹਸਪਤਾਲ ਦੇ ਡਾ. ਜੋਸ਼ੂਆ ਪਾਰਕਰ ਦਾ ਤਰਕ ਹੈ ਕਿ ਅਜਿਹਾ ਤਰੀਕਾ ਅੰਗ ਦਾਨ ਕਰਨ ਦੇ ਸਮਾਨ ਖੇਤਰ ਵਿੱਚ ਹੀ ਆਉਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਜੇਕਰ ਇਹ ਨੈਤਿਕ ਤੌਰ 'ਤੇ ਸਵੀਕਾਰਿਆਂ ਜਾਂਦਾ ਹੈ ਕਿ ਵਿਅਕਤੀ ਹੋਰਨਾਂ ਦੀਆਂ ਬਿਮਾਰੀਆਂ ਦੇ ਇਲਾਜ ਦੌਰਾਨ 'ਜ਼ਿੰਦਗੀ ਬਖ਼ਸ਼ਣ ਵਾਲੇ ਟਰਾਂਸਪਲਾਂਟ' ਲਈ ਆਪਣੇ ਟੀਸ਼ੂ ਦਾਨ ਕਰਦੇ ਹਨ ਤਾਂ ਇਸ ਨੂੰ ਬਾਂਝਪਣ ਦਾ ਦੁੱਖ ਦਾ ਖ਼ਾਤਮਾ ਕਰਨ ਲਈ ਅੱਗੇ ਨਹੀਂ ਵਧਾਇਆ ਜਾ ਸਕਦਾ।"
ਉਨ੍ਹਾਂ ਦਾ ਅੱਗੇ ਕਹਿਣਾ ਹੈ ਕਿ, ਇਸ ਨਾਲ ਇਹੀ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਪਰਿਵਾਰ ਇਸ ਤੋਂ ਨਾਂਹ ਕਰ ਦੇਵੇ ਅਤੇ ਇਸ ਨਾਲ ਦਾਨੀ ਦੀ ਗੁਪਤਤਾ ਦੇ ਆਲੇ ਦੁਆਲੇ ਦੀ ਇਕਸਾਰਤਾ ਬਾਰੇ ਚਿੰਤਾਵਾਂ ਹਨ।"
ਸਾਲ 2014 ਵਿੱਚ ਬਰਤਾਨੀਆ ਦੇ ਬਰਮਿੰਘਮ ਵਿੱਚ ਸਰਕਾਰ ਦੀ ਗਰਾਂਡ ਨਾਲ ਨੈਸ਼ਨਲ ਸਪਰਮ ਬੈਂਕ ਖੁੱਲ੍ਹਿਆ ਸੀ।
ਦੋ ਸਾਲਾਂ ਦੇ ਵੀ ਘੱਟ ਸਮੇਂ ਤੋਂ ਵੀ ਬੈਂਕ ਬੰਦ ਹੋ ਗਿਆ ਅਤੇ ਦਾਨੀਆਂ ਨੂੰ ਭਰਤੀ ਕਰਨਾ ਬੰਦ ਕਰ ਦਿੰਦਾ।
ਇਹ ਵੀ ਪੜ੍ਹੋ-
- ਸ਼ੁਕਰਾਣੂ ਅਸਰਦਾਰ ਰੱਖਣੇ ਨੇ ਤਾਂ ਇਹ ਕੰਮ ਬੰਦ ਕਰੋ
- ਜਦੋਂ ਇੱਕ ਮਾਂ ਨੇ ਆਪਣੇ ਮੁੰਡੇ ਨੂੰ ਕੀਤਾ 'ਸੁਰਜੀਤ'
- ਮਰਦਾਨਗੀ ਲਈ ਲਾਹੇਵੰਦ ਹਨ ਮੇਵੇ
ਸਾਲ 2005 ਵਿੱਚ ਯੂਕੇ ਦੇ ਕਾਨੂੰਨ ਮੁਤਾਬਕ ਸ਼ੁਕਰਾਣੂ ਦਾਨੀਆਂ ਨੂੰ ਇਸ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਾਨ ਨਾਲ ਪੈਦਾ ਹੋਇਆ ਕੋਈ ਵੀ ਬੱਚਾ ਜਦੋਂ 18 ਸਾਲ ਦਾ ਹੋ ਜਾਂਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
'ਚੁਣੌਤੀਪੂਰਨ ਕਲੰਕ'
ਲੰਡਨ ਦੇ ਸਾਬਕਾ ਦਾਨੀ ਜੈਫਰੀ ਇਨਗੋਲਡ ਨੇ ਬੀਬੀਸੀ ਨੂੰ ਦੱਸਿਆ ਕਿ ਮੌਤ ਤੋਂ ਬਾਅਦ ਸ਼ੁਕਰਾਣੂ ਲੈਣ ਦੀ ਮਨਜ਼ੂਰੀ ਨਾਲ ਵਧੇਰੇ ਪੁਰਸ਼ ਦਾਨੀ ਬਣਨ ਲਈ ਰਾਜ਼ੀ ਹੋ ਜਾਣਗੇ।
ਉਨ੍ਹਾਂ ਦਾ ਕਹਿਣਾ, "ਮੈਨੂੰ ਨਹੀਂ ਜਾਣਦਾ ਕਿ ਅੰਗ ਦਾਨ ਕਰਨ ਵਾਂਗ ਸ਼ੁਕਰਾਣੂ ਦਾਨ ਕਰਨ ਦੇ ਸਿਸਟਮ ਦੀ ਪਛਾਣ ਕਿਵੇਂ ਹੋਈ ਪਰ ਇਹ ਕਿਸੇ ਹੋਰ ਚੰਗੀ ਚੀਜ਼ ਵਾਂਗ ਹੀ ਹੈ। ਮੇਰੇ ਲਈ, ਸ਼ੁਕਰਾਣੂ ਦਾਨ ਕਰਨਾ ਇੱਕ ਲੋੜੀਂਦੇ ਦੋਸਤ ਦੀ ਮਦਦ ਵਾਂਗ ਸੀ।"
"ਮੈਂ ਇਹ ਵੀ ਸੋਚਦਾ ਹਾਂ ਕਿ ਇਸ ਕਿਸਮ ਦੀ ਪ੍ਰਕਿਰਿਆ ਹੋਣ ਨਾਲ ਸ਼ੁਕਰਾਣੂ ਦਾਨ ਬਾਰੇ ਜੋ ਸਮਾਜ ਵਿੱਚ ਕਲੰਕ ਜਾਂ ਪੂਰਵ-ਧਾਰਨਾਵਾਂ ਹਨ, ਜਿਨ੍ਹਾਂ ਨੂੰ ਇਹ ਚੁਣੌਤੀ ਦੇਣ ਵਿੱਚ ਕੁਝ ਹੱਦ ਤੱਕ ਜਾ ਸਕਦਾ ਹੈ।"

ਉਹ ਕਹਿੰਦੇ ਹਨ, "ਜੇ ਲੋਕਾਂ ਨੂੰ ਪ੍ਰਕਿਰਿਆ ਬਾਰੇ ਵਧੇਰੇ ਸਕਣ ਅਤੇ ਸ਼ੁਕਰਾਣੂ ਦਾਨੀ ਬਣਨਾ ਹੈ ਜਾਂ ਨਹੀਂ ਇਸ ਬਾਰੇ ਯੋਗ ਫ਼ੈਸਲੇ ਲੈਣ ਸਮਰੱਥ ਹੋ ਜਾਣ ਤਾਂ ਮੇਰੇ ਖ਼ਿਆਲ ਨਾਲ ਅਸੀਂ ਵਧੇਰੇ ਦਾਨੀਆਂ ਨੂੰ ਦੇਖ ਸਕਦੇ ਹਾਂ।"
ਹਾਲਾਂਕਿ, ਸ਼ੀਫੀਲਡ ਯੂਨੀਵਰਸਿਟੀ ਵਿੱਚ ਐਂਡਰੋਲਾਜੀ ਦੇ ਪ੍ਰੋਫੈਸਰ ਅਲਨ ਪੈਸੇ ਨੇ ਦਲੀਲ ਦਿੱਤੀ ਕਿ ਇਹ ਦਾਨ ਪ੍ਰਕਿਰਿਆ ਵਿੱਚ "ਇੱਕ ਕਦਮ ਪਿੱਛੇ ਵੱਲ" ਹੋਵੇਗਾ।
ਉਹ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਸਾਨੂੰ ਆਪਣੀ ਊਰਜਾ ਨੌਜਵਾਨਾਂ, ਸਿਹਤਮੰਦ ਦਾਨੀਆਂ ਅਤੇ ਇੱਛੁਕ ਲੋਕਾਂ ਦੇ ਖਰਜ ਕਰਨੀ ਚਾਹੀਦੀ ਹੈ। ਜਦੋਂ ਵੀ ਦਾਨ ਕੀਤੇ ਸ਼ੁਕਰਾਣੂ ਤੋਂ ਪੈਦਾ ਹੋਇਆ ਬੱਚਾ ਉਨ੍ਹਾਂ ਬਾਰੇ ਜਾਣਨ ਲਈ ਉਤਸੁਕ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲ ਸਕੇ ਉਹ ਵੀ ਬਿਨਾਂ ਕਿਸੇ ਅਧਿਆਤਮਵਾਦੀ ਸਹਾਇਤਾ ਦੇ।"
ਕਾਨੂੰਨੀ ਉਦਾਹਰਣ
ਸਾਲ 1997 ਵਿੱਚ ਇੱਕ ਔਰਤ ਨੇ ਆਪਣੇ ਮਰੇ ਹੋਏ ਪਤੀ ਦੇ ਸ਼ੁਕਰਾਣੂ ਲੈਣ ਦੀ ਇਜਾਜ਼ਤ ਦਾ ਅਧਿਕਾਰ ਹਾਸਿਲ ਕੀਤਾ ਸੀ।
ਫਰਵਰੀ ਨੂੰ 1995 ਵਿੱਚ ਸਟੀਫਨ ਬਲੱਡ ਨੇ ਆਪਣੀ ਪਤਨੀ ਡਾਇਨਾ ਨਾਲ ਪਰਿਵਾਰ ਦੀ ਸ਼ੁਰੂਆਤ ਕਰਨ ਦੇ 2 ਮਹੀਨੇ ਬਾਅਦ ਮੇਨਿੰਗੀਟੀਸ ਨਾਲ ਪੀੜਤ ਹੋ ਗਏ ਸਨ।
ਉਹਕੋਮਾ ਵਿੱਚ ਚਲੇ ਗਏ ਅਤੇ ਸ਼ੁਕਰਾਣੂ ਦੀ ਵਰਤੋਂ ਦੀ ਲਿਖਤ ਸਹਿਮਤੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਿਸ ਸਭ ਵਿਚਾਲੇ ਉਨ੍ਹਾਂ ਦੀ ਪਤਨੀ ਦੀ ਬੇਨਤੀ 'ਤੇ ਦੋ ਸੈਂਪਲ ਕੱਢੇ ਗਏ।

ਦਿ 1990 ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬਰੀਓਲਾਜੀ ਐਕਟ ਨੇ ਡਾਇਨਾ ਨੂੰ ਬਿਨਾਂ ਲਿਖਤੀ ਸਮਝੌਤੇ ਕਾਰਨ ਉਨ੍ਹਾਂ ਦੇ ਪਤੀ ਦੇ ਸ਼ੁਕਰਾਣੂਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ।
ਹਾਲਾਂਕਿ, ਅਦਾਲਤ ਦੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਡਾਇਨਾ ਨੂੰ ਯੂਰਪ ਭਾਈਚਾਰੇ (ਪਰ ਯੂਕੇ 'ਚ ਨਹੀਂ) ਵਿੱਚ ਫਰਟੀਲਿਟੀ ਦੇ ਇਲਜਾ ਦੀ ਆਗਿਆ ਦਿੱਤੀ।
ਸਾਲ 2002 ਵਿੱਚ ਡਾਇਨਾ ਨੇ ਆਪਣੇ ਪਤੀ ਦੇ ਫਰੋਜ਼ਨ ਸ਼ੁਕਰਾਣੂ ਨਾਲ ਆਪਣੇ ਬੇਟੇ ਜੋਇਲ ਨੂੰ ਜਨਮ ਦਿੱਤਾ ਅਤੇ ਬਾਅਦ ਦੇ ਸਾਲਾਂ ਵਿੱਚ ਉਸ ਨੇ ਆਪਣੇ ਮਰਹੂਮ ਪਤੀ ਨੂੰ ਆਪਣੇ ਬੇਟੇ ਦੇ ਕਾਨੂੰਨ ਪਿਤਾ ਵਜੋਂ ਮਾਨਤਾ ਦਿਵਾਉਣ ਦੀ ਅਦਾਲਤੀ ਜੰਗ ਵੀ ਜਿੱਤ ਲਈ।
Comments