ਆਸਟ੍ਰੇਲੀਆ ਡੇਅ' 'ਤੇ ਭਾਰਤੀ ਸ਼ਖ਼ਸੀਅਤਾਂ ਨੂੰ ਵੀ ਮਿਲੇ ਪੁਰਸਕਾਰ


ਮੈਲਬੌਰਨ, 27 ਜਨਵਰੀ (ਸਰਤਾਜ ਸਿੰਘ ਧੌਲ)-'ਆਸਟ੍ਰੇਲੀਆ ਡੇਅ' 'ਤੇ ਇਸ ਵਾਰ ਇੱਥੋਂ ਦੇ ਬਹੁ-ਸੱਭਿਆਚਾਰਕ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ, ਜਿਸ 'ਚ ਕੁਝ ਭਾਰਤੀ ਲੋਕ ਵੀ ਸ਼ਾਮਿਲ ਹਨ | 549 ਅਜਿਹੇ ਲੋਕ ਸਨ ਜਿਨ੍ਹਾਂ ਨੇ ਆਪੋ-ਆਪਣੇ ਭਾਈਚਾਰਿਆਂ 'ਚ ਨਾਮਣਾ ਖੱਟਿਆ ਸੀ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਪੁਰਸਕਾਰ ਦੇ ਕੇ ਨਿਵਾਜਿਆ ਗਿਆ | ਇੰਦਰਜੀਤ ਸਿੰਘ ਜੋ ਕਿ ਅੱਖਾਂ ਦੀ ਦੇਖਭਾਲ ਪ੍ਰੋਗਰਾਮ ਰਾਹੀਂ ਅੰਤਰ ਰਾਸ਼ਟਰੀ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ | ਉਸ ਵਲੋਂ ਪੱਛੜੇ ਦੇਸ਼ਾਂ ਦੇ ਲੋਕਾਂ ਦੀਆਂ ਅੱਖਾਂ ਦੀਆਂ 37000 ਸਰਜਰੀਆਂ ਕਰਵਾਉਣ ਲਈ ਫੰਡਿੰਗ ਦਿੱਤੀ ਹੈ | ਓਮੇਸ਼ ਚੰਦਰ ਜਿਨ੍ਹਾਂ ਨੂੰ ਬਹੁ-ਸੱਭਿਆਚਾਰਕ ਭਾਈਚਾਰੇ ਵਿਚ ਮਹੱਤਵਪੂਰਨ ਯੋਗਦਾਨ ਲਈ ਇਹ ਸਨਮਾਨ ਮਿਲਿਆ ਹੈ | ਆਪਣੀ ਪਤਨੀ ਊਸ਼ਾ ਚੰਦਰਾ ਨਾਲ ਓਮੇਸ਼ ਚੰਦਰਾ ਨੂੰ ਵਧੀਆ ਸਿਟੀਜ਼ਨ ਹੋਣ ਦਾ ਪੁਰਸਕਾਰ ਮਿਲ ਚੁੱਕੇ ਹਨ | ਇਸ ਵਾਰ ਵੀ ਬਹੁ-ਸੱਭਿਆਚਾਰਕਤਾ ਪ੍ਰਤੀ ਉਸ ਦੀ ਖੁੱਲ੍ਹ ਦਿਲੀ ਸੇਵਾ ਲਈ ਇਹ ਸਨਮਾਨ ਦਿੱਤਾ ਗਿਆ ਹੈ | ਪੇਸ਼ੇ 'ਚ ਸ੍ਰੀਮਤੀ ਗੁਪਤਾ ਸ਼ੈੱਫ ਵਜੋਂ ਕੰਮ ਕਰਦੇ ਹਨ, ਉਨ੍ਹਾਂ ਨੇ ਭਾਰਤੀ ਪਕਵਾਨਾਂ ਨੂੰ ਲੋਕਾਂ 'ਚ ਉਤਸ਼ਾਹਿਤ ਕੀਤਾ ਹੈ | ਇਸ ਸੂਚੀ ਵਿਚ ਪ੍ਰੋ: ਸਰਵ ਦਮਨ ਸਿੰਘ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਕਮਿਊਨਿਟੀ 'ਚ ਵਧੀਆ ਵਿਦਵਾਨ ਵੀ ਮੰਨਿਆ ਜਾਂਦਾ ਹੈ, ਉਹ ਆਸਟ੍ਰੇਲੀਆ, ਭਾਰਤ ਅਤੇ ਬਿ੍ਟੇਨ ਦੀਆਂ ਕਈ ਯੂਨੀਵਰਸਿਟੀਆਂ 'ਚ ਪੜ੍ਹਾ ਚੁੱਕੇ ਹਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ