ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ 'ਚ ਕਰੋੜਾਂ ਪੰਛੀ ਤੇ ਜਾਨਵਰਾਂ ਦੇ ਮਰਨ ਦਾ ਖਦਸ਼ਾ

ਸਿਡਨੀ, 3 ਜਨਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਹਰ ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ | ਯੂਨੀਵਰਸਿਟੀ ਆਫ਼ ਸਿਡਨੀ ਅਕੈਡਮਿਕ ਵਲੋਂ ਜਾਰੀ ਕੀਤੀ ਇਕ ਰਿਪੋਰਟ ਮੁਤਾਬਿਕ ਇਸ ਅੱਗ 'ਚ 480 ਮਿਲੀਅਨ ਪੰਛੀ, ਜਾਨਵਰ ਅਤੇ ਸਰੂਪ (ਰਿਪਟਾਈਲ) ਜਾਨਵਰ ਸੜ ਗਏ ਹਨ | ਰਿਪੋਰਟ ਅਨੁਸਾਰ ਇਹ ਅੱਗ ਨਿਰੰਤਰ ਜਾਰੀ ਹੈ | ਨਿਓ ਸਾਊਥ ਵੇਲਜ ਦੇ ਨਾਲ-ਨਾਲ ਵਿਕਟੋਰੀਆ, ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਤੇ ਤਸਮਾਨੀਆ ਵਿਚ ਇਹ ਪੰਛੀ ਤੇ ਜਾਨਵਰ ਮਰੇ ਹਨ | ਕਲੇਂਰਸ ਦੇ ਨੇੜੇ ਬਣਿਆ ਓਮ ਮਾਤਾ ਮੰਦਰ ਵੀ ਇਸ ਅੱਗ ਤੋਂ ਨਾ ਬਚ ਸਕਿਆ, ਜਿਥੇ 1300 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ ਹਨ, ਉਥੇ 100 ਵੱਖ-ਵੱਖ ਜਗ੍ਹਾ 'ਤੇ ਅੱਗਾਂ ਲੱਗੀਆਂ ਹਨ ਅਤੇ ਲੱਖਾਂ ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਏ ਹਨ | ਇਸ ਅੱਗ ਨਾਲ ਧੂੰਆਂ ਸਾਰੇ ਪੈਸੇ ਫੈਲਿਆ ਹੋਇਆ ਹੈ ਅਤੇ ਸਾਹ ਦੀਆਂ ਮੁਸ਼ਕਿਲਾਂ ਨਾਲ ਲੋਕ ਪ੍ਰਭਾਵਿਤ ਹੋ ਰਹੇ ਹਨ | ਮੌਸਮ ਵਿਭਾਗ ਵਲੋਂ ਅਜੇ ਇਹੀ ਦੱਸਿਆ ਹੈ ਕਿ ਕੋਈ ਵੀ ਮੀਂਹ ਦੇ ਆਸਾਰ ਆਉਣ ਵਾਲੇ ਦਿਨਾਂ ਵਿਚ ਨਹੀਂ ਹਨ | ਸਿਡਨੀ ਦੇ ਆਲੇ-ਦੁਆਲੇ ਅੱਗ ਇਕ ਗੋਲ ਚੱਕਰ ਵਾਂਗ ਫੈਲੀ ਹੋਈ ਹੈ ਅਤੇ ਤਾਪਮਾਨ 45 ਡਿਗਰੀ 'ਤੇ ਚਲਾ ਗਿਆ ਹੈ | 9 ਦੇ ਕਰੀਬ ਲੋਕ ਇਸ ਅੱਗ ਵਿਚ ਜਾਨ ਤੋਂ ਹੱਥ ਧੋ ਬੈਠੇ ਹਨ | ਜੇਕਰ ਆਉਣ ਵਾਲੇ ਦਿਨਾਂ ਵਿਚ ਇਸ ਅੱਗ 'ਤੇ ਕਾਬੂ ਨਾ ਪਾਇਆ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ