ਹੈਰੀ ਤੇ ਮੇਘਨ ਨਹੀਂ ਕਰ ਸਕਣਗੇ ਐੱਚ. ਆਰ. ਐੱਚ. ਟਾਈਟਲ ਦਾ ਇਸਤੇਮਾਲ
ਮਹਿਲ ਨੂੰ ਨਵਿਆਉਣ ਲਈ ਖ਼ਰਚੇ 24 ਲੱਖ ਪੌ ਾਡ ਵੀ ਕਰਨੇ ਪੈਣਗੇ ਵਾਪਸ

ਲੰਡਨ, 19 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਸ਼ਾਹੀ ਪਰਿਵਾਰ ਨੇ ਹੈਰੀ ਅਤੇ ਮੇਘਨ ਮਾਰਕਲ ਲਈ ਨਵਾਂ ਫ਼ਰਮਾਨ ਜਾਰੀ ਕੀਤਾ ਹੈ | ਸ਼ਾਹੀ ਮਹਿਲ ਵਲੋਂ ਜਾਰੀ ਬਿਆਨ ਮੁਤਾਬਿਕ ਹੁਣ ਹੈਰੀ ਅਤੇ ਮੇਘਨ ਐੱਚ. ਆਰ. ਐੱਚ. ਟਾਈਟਲ ਦਾ ਇਸਤੇਮਾਲ ਨਹੀਂ ਕਰ ਸਕਣਗੇ | ਇਸ ਤੋਂ ਇਲਾਵਾ ਸ਼ਾਹੀ ਮਹਿਲ ਦਾ ਇਸਤੇਮਾਲ ਨਹੀਂ ਕਰ ਸਕਣਗੇ | ਇਸ ਤੋਂ ਇਲਾਵਾ ਸ਼ਾਹੀ ਜੋੜੇ ਵਲੋਂ ਮਹਿਲ ਨੂੰ ਨਵਿਆਉਣ ਲਈ ਖ਼ਰਚੇ 24 ਲੱਖ ਪੌਾਡ ਵੀ ਵਾਪਸ ਕਰਨੇ ਹੋਣਗੇ | ਇਸ ਤੋਂ ਪਹਿਲਾਂ ਬਰਤਾਨਵੀ ਮਹਾਰਾਣੀ ਐਲਿਜਾਬੈਥ ਦੂਜੀ ਨੇ ਸੋਮਵਾਰ ਨੂੰ ਪੋਤੇ ਪਿ੍ੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਦੇ ਉਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਦੋਹਾਂ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਕੇ ਸੁਤੰਤਰ ਜ਼ਿੰਦਗੀ ਬਤੀਤ ਕਰਨ ਦੀ ਇੱਛਾ ਪ੍ਰਗਟਾਈ ਸੀ | 93 ਸਾਲਾ ਮਹਾਰਾਣੀ ਨੇ ਆਪਣੇ ਪੋਤੇ ਅਤੇ ਸ਼ਾਹੀ ਪਰਿਵਾਰ ਦੇ ਹੋਰ ਸੀਨੀਅਰ ਮੈਂਬਰਾਂ ਦੇ ਨਾਲ ਬੈਠਕ ਤੋਂ ਬਾਅਦ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਸ਼ਾਹੀ ਪਰਿਵਾਰ ਦੇ ਮੈਂਬਰ ਬਣੇ ਰਹਿਣ | ਸ਼ਾਹੀ ਪਰਿਵਾਰ ਦੋਹਾਂ ਨੂੰ ਤਬਦੀਲੀ ਲਈ ਸਮਾਂ ਦੇਣ ਨੂੰ ਰਾਜ਼ੀ ਹੋ ਗਿਆ ਹੈ | ਇਸ ਦੌਰਾਨ ਉਹ ਬਰਤਾਨੀਆ ਅਤੇ ਕੈਨੇਡਾ 'ਚ ਸਮਾਂ ਬਤੀਤ ਕਰਨਗੇ | ਇਸ ਫ਼ੈਸਲੇ 'ਤੇ ਚਰਚਾ ਲਈ ਮਹਾਰਾਣੀ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੀ ਬੈਠਕ ਬੁਲਾਈ ਸੀ | ਬੈਠਕ ਤੋਂ ਬਾਅਦ ਬਕਿੰਘਮ ਪੈਲੇਸ ਨੇ ਮਹਾਰਾਣੀ ਵਲੋਂ ਬਿਆਨ ਜਾਰੀ ਕਰ ਦੱਸਿਆ ਕਿ ਗੱਲਬਾਤ ਸਕਾਰਾਤਮਕ ਰਹੀ | ਸ਼ਾਹੀ ਪਰਿਵਾਰ ਜੋੜੇ ਦੀ ਇੱਛਾ ਦਾ ਸਨਮਾਨ ਕਰਦਾ ਹੈ |
Comments