ਕਾਰ ਵਿੱਚੋਂ ਬੱਚਾ ਮਿਲਣ ‘ਤੇ ਔਰਤ ਚਾਰਜ


ਮੈਲਬੌਰਨ – ਪੁਲਿਸ ਦੇ ਵਲੋਂ ਕੱਲ੍ਹ ਇਥੋਂ ਦੇ ਪੱਛਮੀ ਇਲਾਕੇ ਦੇ ਪੁਆਇੰਟ ਕੁੱਕ ਸਬੱਰਬ ਦੇ ਵਿੱਚ ਤਪਦੀ ਗਰਮੀ ਦੇ ਦੌਰਾਨ ਇੱਕ ਕਾਰ ਵਿੱਚੋਂ ਇੱਕ ਛੋਟੇ ਬੱਚੇ ਦੇ ਗੰਭੀਰ ਹਾਲਤ ਦੇ ਵਿੱਚ ਇਕੱਲਿਆਂ ਮਿਲਣ ‘ਤੇ ਇੱਕ ਔਰਤ ਨੂੰ ਚਾਰਜ ਕੀਤਾ ਗਿਆ ਹੈ।
ਵਿਕਟੋਰੀਆ ਪੁਲਿਸ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪਰਵਾਹੀ ਨਾਲ ਗੰਭੀਰ ਸੱਟਾਂ ਮਾਰਨ ਤੇ ਜੀਵਨ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਹੇਠ ਚਾਈਲਡ ਅਬਿਊਜ਼ ਇਨਵੈਸਟੀਗੇਸ਼ਨ ਟੀਮ ਦੇ ਵਲੋਂ ਗਲੈਡਸਟੋਨ ਪਾਰਕ ਦੀ ਇੱਕ 32 ਸਾਲਾ ਔਰਤ ਨੂੰ ਚਾਰਜ ਕੀਤਾ ਗਿਆ ਹੈ। ਔਰਤ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸਨੂੰ ਜ਼ਮਾਨਤ ਮਿਲ ਗਈ ਪਰ ਉਸਨੂੰ 23 ਜਨਵਰੀ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ।
ਇਸੇ ਦੌਰਾਨ ਰੌਇਲ ਮੈਲਬੌਰਨ ਚਿਲਡਰਨਜ਼ ਹਸਪਤਾਲ ਦੇ ਬੁਲਾਰੇ ਨੇ ਅੱਜ ਸੇਵੇਰੇ ਦੱਸਿਆ ਕਿ ਬੱਚੇ ਦੀ ਹਾਲਤ ਗੰਭੀਰ ਪਰ ਸਥਿਰ ਹੈ।
ਵਰਨਣਯੋਗ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ ਕੱਲ੍ਹ ਦੁਪਹਿਰ ਲਗਭਗ 3: 15 ਵਜੇ ਸਨੇਡਜ਼ ਰੋਡ, ਪੁਆਇੰਟ ਕੁੱਕ ਵਿਖੇ ਦਿ ਬਰੁੱਕ ਪੁਆਇੰਟ ਕੁੱਕ ਹੋਟਲ ਦੇ ਕਾਰ ਪਾਰਕ ਵਿੱਚ ਬੁਲਾਇਆ ਗਿਆ ਸੀ ਜਿਥੇ ਇੱਕ 14 ਮਹੀਨੇ ਦੇ ਬੱਚੇ ਨੂੰ ਸਖਤ ਗਰਮੀ ਦੇ ਦੌਰਾਨ ਕਾਰ ਵਿੱਚ ਇਕੱਲੇ ਪਾਇਆ ਗਿਆ। ਮੈਲਬੌਰਨ ਦਾ ਕੱਲ੍ਹ ਦਾ ਤਾਪਮਾਨ 37æ5 ਡਿਗਰੀ ਸੈਂਟੀਗਰੇਡ ਤੱਕ ਰਿਕਾਰਡ ਕੀਤਾ ਗਿਆ।
ਇਥੇ ਇਹ ਵੀ ਵਰਨਣਯੋਗ ਹੈ ਕਿ ਵਿਕਟੋਰੀਆ ਸਰਕਾਰ ਨੇ ਪਿਛਲੇ ਸਾਲ ‘ਬੱਚਿਆਂ ਨੂੰ ਕਾਰਾਂ ਵਿਚ ਕਦੇ ਵੀ ਨਾ ਛੱਡੋ’ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦੀ ਵੈਬਸਾਈਟ ਦੇ ਅਨੁਸਾਰ ਇੱਕ ਬੱਚੇ ਦੇ ਸਰੀਰ ਦਾ ਤਾਪਮਾਨ ਇੱਕ ਬਾਲਗ ਨਾਲੋਂ ਤਿੰਨ ਤੋਂ ਪੰਜ ਗੁਣਾ ਤੇਜ਼ੀ ਨਾਲ ਵੱਧ ਜਾਂਦਾ ਹੈ ਅਤੇ ਜਦੋਂ ਬਾਹਰ ਦਾ ਤਾਪਮਾਨ 30 ਡਿਗਰੀ ਹੋਵੇ ਤਾਂ ਕਾਰ ਦੇ ਅੰਦਰ ਬੱਚਾ 60 ਿਡਗਰੀ ਤੱਕ ਦੀ ਗਰਮੀ ਤੋਂ ਪੀੜ੍ਹਤ ਹੋ ਸਕਦਾ ਹੈ। by indotimes

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ