ਆਸਟ੍ਰੇਲੀਆ ਸਿੱਖ ਸਪੋਰਟਸ ਵਲੋਂ ਅੱਗ ਪੀੜਤਾਂ ਦੀ ਮਦਦ

ਮੈਲਬੋਰਨ, 30 ਜਨਵਰੀ (ਸਰਤਾਜ ਸਿੰਘ ਧੋਲ)- ਆਸਟ੍ਰੇਲੀਆ ਸਿੱਖ ਸਪੋਰਟਸ ਵਲੋਂ ਅੱਗ ਪ੍ਰਭਾਵਿਤ ਲੋਕਾਂ ਦੀ ਮਦਦ ਹੁਣ ਤੱਕ ਵੀ ਜਾਰੀ ਹੈ ਅਤੇ ਉਹ ਆਪਣੇ ਕੰਮਾਂ ਕਾਰਾਂ ਦੀ ਬਿਨਾਂ ਪ੍ਰਵਾਹ ਕੀਤੇ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਰਹੇ ਹਨ, ਜਿਨ੍ਹਾਂ ਦਾ ਸਭਾ ਅੱਗ ਦੀ ਭੇਟ ਚੜ੍ਹਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਨੇ ਦੱਸਿਆ ਕਿ ਜਿਸ ਖੇਤਰ 'ਚ ਉਹ ਪਹੁੰਚੇ ਸੀ, ਜੇਕਰ ਤੁਸੀਂ ਦੇਖ ਲਵੋਂ ਤਾਂ ਤੁਹਾਡਾ ਰੋਣ ਨਿਕਲ ਜਾਵੇਗਾ ਕਿ ਕਿਸ ਤਰ੍ਹਾਂ ਅੱਗ ਨੇ ਹਜ਼ਾਰਾ ਏਕੜ ਤਬਾਹੀ ਮਚਾਈ ਅਤੇ ਕਿਸ ਤਰ੍ਹਾਂ ਲੋਕਾਂ ਦੇ ਜਾਨਵਰਾਂ ਅਤੇ ਜੰਗਲੀ ਜਾਨਵਰਾਂ ਦਾ ਨੁਕਸਾਨ ਕੀਤਾ | ਉਸਨੇ ਆਖਿਆ ਕਿ ਉਹ ਕੰਗਾਰੂ ਆਈਲੈਂਡ ਪਹੁੰਚੇ ਸੀ | ਉਹ ਇਥੋਂ ਕਾਫੀ ਦੂਰ ਹੈ | ਉਨ੍ਹਾਂ ਵਲੋਂ ਟਰੱਕ ਭਰ ਕੇ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸਾਮਾਨ ਲਿਜਾਇਆ ਗਿਆ ਸੀ | ਉਹ ਉਸ ਇਲਾਕੇ 'ਚ ਵੀ ਪਹੁੰਚੇ, ਜਿਥੇ ਸਮੁੰਦਰੀ ਰਸਤਾ ਸੀ ਅਤੇ ਉਹ ਆਪਣੇ ਟਰੱਕ ਸਮੇਤ ਬਾਕੀ ਵਾਹਨਾਂ ਨੂੰ ਵੱਡੇ ਸਮੁੰਦਰੀ ਜਹਾਜ਼ ਦਾ ਕਿਰਾਇਆ ਦੇ ਕੇ ਲੈ ਕੇ ਗਏ | ਉਸਨੇ ਦੱਸਿਆ ਕਿ ਉਸ ਜਹਾਜ਼ ਦੀ ਟੀਮ ਨੇ ਉਨ੍ਹਾਂ ਤੋਂ ਸਵਾਰੀਆਂ ਦਾ ਕਿਰਾਇਆ ਨਹੀਂ ਲਿਆ ਪਰ ਟਰੱਕ ਦੇ ਪੈਸੇ ਦੇਣੇ ਪਏ | ਉਥੇ ਪਹੁੰਚ ਕੇ ਉਨ੍ਹਾਂ ਪੀੜ੍ਹਤਾਂ ਨੂੰ ਲੋੜੀਦੀਆਂ ਵਸਤਾਂ ਅਤੇ ਭੋਜਨ ਦਿੱਤਾ | ਆਸਟ੍ਰੇਲੀਆ ਆਰਮੀ ਦੇ ਜਾਵਨਾਂ ਅਤੇ ਉਥੋਂ ਦੇ ਲੋਕਾਂ ਅਤੇ ਜਥੇਬੰਦੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਫੌਜ਼ ਦੇ ਜਵਾਨਾਂ ਨੂੰ ਉਨ੍ਹਾਂ ਦਾ ਇਸ ਸਕੰਟ ਸਮੇਂ 'ਤੇ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਿੱਖ ਭਾਈਚਾਰੇ ਵਲੋਂ ਇਸ ਮੁਸੀਬਤ ਵਕਤ ਕੀਤੀ ਸੇਵਾ ਦੀ ਸ਼ਲਾਘਾ ਕਰਦੇ ਹਨ | ਇਸ ਮੌਕੇ ਗੁਰਜੀਤ ਸਿੰਘ, ਮਨਪ੍ਰੀਤ ਸਿੰਘ ਸਪਰਾ, ਹਰਪਾਲ ਸਿੰਘ ਤੇ ਸਰਬਜੀਤ ਕੌਰ ਆਦਿ ਸੇਵਾ ਕਰਨ ਸਮੇਂ ਉਨ੍ਹਾਂ ਦੇ ਨਾਲ ਸਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ