ਆਸਟ੍ਰੇਲੀਆ 'ਚ ਪੰਜਾਬੀ ਨੂੰ ਅਦਾਲਤ ਵਲੋਂ 11 ਮਹੀਨੇ ਦੀ ਸਜ਼ਾ
ਮੈਲਬੋਰਨ, 30 ਜਨਵਰੀ (ਸਰਤਾਜ ਸਿੰਘ ਧੌਲ)-ਵਿਕਟੋਰੀਆ ਕੰਟਰੀ ਕੋਰਟ 'ਚ ਇਕ ਵਿਅਕਤੀ ਨੂੰ ਝੂਠਾ ਪੁਲਿਸ ਅਧਿਕਾਰੀ ਬਣ ਕੇ ਧਮਕੀਆਂ ਦੇਣ ਦੇ ਦੋਸ਼ 'ਚ ਗਿਆਰਾਂ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ | ਪ੍ਰਦੀਪ ਸਿੰਘ ਜਿਸਨੇ ਆਪਣੇ ਸਾਥੀ ਦੇ ਸਾਬਕਾ ਪ੍ਰੇਮੀ ਨੂੰ ਧਮਕੀ ਦੇਣ ਲਈ ਇਕ ਪੁਲਿਸ ਮੁਲਾਜ਼ਮ ਬਣ ਕੇ ਧਮਕੀ ਦਿੱਤੀ | ਪ੍ਰਦੀਪ ਸਿੰਘ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਵਿਕਟੋਰੀਆ ਕੰਟਰੀ ਕੋਰਟ ਵਲੋਂ ਪੁਲਿਸ ਵਾਲਾ ਬਣਨ ਦੀ ਨਕਲ ਅਤੇ ਝੂਠੀ ਕੈਦ ਦੀ ਪੇਸ਼ਕਾਰੀ ਕਰਨ ਲਈ ਦੋਸ਼ੀ ਮੰਨਿਆ ਗਿਆ ਹੈ | ਅਦਾਲਤ ਨੇ ਸੁਣਿਆ ਕਿ 20 ਸਾਲਾਂ ਸਿੰਘ ਨੇ ਉਸ ਪੀੜਤ ਨੂੰ ਵਾਰ-ਵਾਰ ਧਮਕੀ ਦਿੱਤੀ | ਉਸਦੀ ਪ੍ਰੇਮਿਕਾ ਨੇ ਦੋਸ਼ ਲਗਾਇਆ ਕਿ ਉਸਨੇ ਉਸ ਨਾਲ ਸਰੀਰਕ ਸੋਸ਼ਣ ਵੀ ਕੀਤਾ ਸੀ | ਪਿਛਲੇ ਸਾਲ ਜਨਵਰੀ 2019 ਪੀੜਤਾਂ ਵਲੋਂ ਇਸ ਸਭ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ, ਜਿਸ ਕਰਕੇ ਉਹ ਗਿ੍ਫ਼ਤਾਰ ਕਰ ਲਿਆ ਗਿਆ | ਉਸਨੂੰ 11 ਮਹੀਨੇ ਦੀ ਸਜ਼ਾ ਸੁਣਾਈ ਸੀ ਪਰ ਉਹ 380 ਦਿਨ ਪਹਿਲਾਂ ਹੀ ਹਿਰਾਸਤ 'ਚ ਕੱਟ ਚੁੱਕਾ ਹੈ, ਜਿਸ ਕਰਕੇ ਉਹ ਅਦਾਲਤ ਤੋਂ ਮੁਕਤ ਹੋ ਗਿਆ |
Comments