ਅੱਗ ਲਗਾਉਣ ਦੇ ਮਾਮਲੇ 'ਚ ਸੈਂਕੜੇ ਗਿ੍ਫ਼ਤਾਰ
ਕੈਨਬਰਾ, 7 ਜਨਵਰੀ (ਆਈ.ਏ.ਐਨ.ਐਸ.)-ਆਸਟੇ੍ਰਲੀਆ 'ਚ ਜਾਣਬੁੱਝ ਕੇ ਜੰਗਲ ਨੂੰ ਅੱਗ ਲਗਾਏ ਜਾਣ ਦੇ ਮਾਮਲੇ 'ਚ ਸੈਂਕੜੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸਤੰਬਰ ਮਹੀਨੇ ਤੋਂ ਲੱਗੀ ਹੋਈ ਅੱਗ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ | ਆਸਟ੍ਰੇਲੀਆ ਦੀ ਅਖ਼ਬਾਰ 'ਚ ਛਪੀ ਖ਼ਬਰ ਅਨੁਸਾਰ ਇਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਨਿਊਸਾਊਥ ਵੇਲਜ਼, ਕਵੀਂਸਲੈਂਡ, ਵਿਕਟੋਰੀਆ, ਦੱਖਣੀ ਆਸਟੇ੍ਰਲੀਆ ਅਤੇ ਤਸਮਾਨੀਆ ਤੋਂ ਗਿ੍ਫ਼ਤਾਰ ਕੀਤੇ ਗਏ ਹਨ | ਸਿਰਫ਼ ਐਨ.ਐਸ.ਡਬਲਿਊ 'ਚ ਨਵੰਬਰ ਤੋਂ ਬਾਅਦ 183 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਜਾਂ ਚਿਤਾਵਨੀ ਦਿੱਤੀ ਗਈ ਅਤੇ ਜਾਣਬੁੱਝ ਕੇ ਜੰਗਲਾਂ ਨੂੰ ਅੱਗ ਲਗਾਉਣ ਦੇ ਮਾਮਲੇ 'ਚ 24 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਵਿਕਟੋਰੀਆ 'ਚ 43 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ, ਕਵੀਂਸਲੈਂਡ 'ਚ 101 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ 'ਚ ਲਗਪਗ 70 ਫ਼ੀਸਦੀ ਲੋਕ ਨਾਬਾਲਗ ਹਨ | ਇਥੇ ਨਵੰਬਰ ਮਹੀਨੇ 'ਚ ਸਭ ਤੋਂ ਭਿਆਨਕ ਅੱਗ ਲੱਗੀ ਸੀ |
Comments