ਸਿਆਟਲ 'ਚ ਅਣਪਛਾਤਿਆਂ ਵਲੋਂ ਕੀਤੀ ਗੋਲੀਬਾਰੀ 'ਚ 2 ਮੌਤਾਂ-7 ਜ਼ਖ਼ਮੀ



ਸਿਆਟਲ, 23 ਜਨਵਰੀ (ਹਰਮਨਪ੍ਰੀਤ ਸਿੰਘ)- ਸਿਆਟਲ ਦੇ ਸੰਘਣੀ ਆਬਾਦੀ ਵਾਲੇ ਡਾਊਨ ਟਾਊਨ ਏਰੀਏ 'ਚ ਪਿਛਲੇ 24 ਘੰਟਿਆਂ 'ਚ 2 ਵਾਰ ਗੋਲੀਬਾਰੀ ਹੋਣ ਨਾਲ 2 ਲੋਕਾਂ ਦੀ ਮੌਤ ਅਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ 'ਚ ਇਕ 9 ਸਾਲ ਦਾ ਬੱਚਾ ਵੀ ਸ਼ਾਮਿਲ ਹੈ | 9 ਸਾਲਾ ਬੱਚੇ ਅਤੇ 55 ਸਾਲਾ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਪੁਲਿਸ ਅਤੇ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 3 ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨਾਂ ਨੇ ਸ਼ਹਿਰ ਦੇ ਭੀੜ ਭੜਕੇ ਵਾਲੇ ਖੇਤਰ 'ਚ ਤਿੰਨ ਐਵਿਨਿਊ ਤੇ ਪਾਈਨ ਸਟਰੀਟ ਦੇ ਨੇੜੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕਰੀਬ 55 ਸਾਲਾ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ 9 ਸਾਲਾ ਬੱਚੇ ਸਮੇਤ 7 ਲੋਕ ਜ਼ਖ਼ਮੀ ਹੋ ਗਏ | ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਿਨ੍ਹਾਂ ਦੀ ਭਾਲ ਲਗਾਤਾਰ ਪੁਲਿਸ ਕਰ ਰਹੀ ਹੈ | ਜ਼ਖ਼ਮੀਆਂ ਨੂੰ ਨੇੜੇ ਦੇ ਹਰਵਰ ਵਿਊ ਮੈਡੀਕਲ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਸਿਆਟਲ ਪੁਲਿਸ ਚੀਫ਼ ਕੈਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਇਹ ਗੋਲੀਬਾਰੀ ਦੀ ਦੂਜੀ ਘਟਨਾ ਹੋਈ ਹੈ, ਪਹਿਲਾਂ ਕੱਲ੍ਹ ਸ਼ਾਮ ਵੀ ਵੈਸਟ ਲੇਖ ਸੈਂਟਰ ਸ਼ਾਪਿੰਗ ਮਾਲ ਕੋਲ ਗੋਲੀਬਾਰੀ 'ਚ ਇਕ 55 ਸਾਲਾ ਵਿਅਕਤੀ ਮਾਰਿਆ ਗਿਆ ਸੀ ਅਤੇ ਅੱਜ ਦੂਜੀ ਵਾਰ ਦੁਪਹਿਰ ਤਿੰਨ ਵਜੇ ਦੇ ਕਰੀਬ 2 ਅਣਪਛਾਤੇ ਹਮਲਾਵਰਾਂ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਚਲਾ ਕੇ ਇਕ ਔਰਤ ਨੂੰ ਮਾਰ ਦਿੱਤਾ ਅਤੇ 7 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ | ਗੋਲੀਬਾਰੀ ਤੋਂ ਬਾਅਦ ਲੋਕਾਂ 'ਚ ਭਗਦੜ ਮੱਚ ਗਈ ਤੇ ਲੋਕ ਇੱਧਰ-ਉੱਧਰ ਭੱਜਣ ਲੱਗੇ | ਲੋਕਾਂ ਨੇ 2 ਹਮਲਾਵਰਾਂ ਨੂੰ ਭੱਜਦੇ ਦੇਖਿਆ | ਪੁਲਿਸ ਨੇ ਸਾਰੇ ਇਲਾਕੇ ਨੂੰ ਸੀਲ ਕਰ ਕੇ ਚੈਕਿੰਗ ਸ਼ੁਰੂ ਕੀਤੀ ਹੋਈ ਹੈ | ਖ਼ਬਰ ਲਿਖੇ ਜਾਣ ਤੱਕ ਪੁਲਿਸ ਏ. ਟੀ. ਐੱਫ. ਦੀ ਟੀਮ ਤੇ ਪੁਲਿਸ ਦੇ ਹੋਰ ਵੱਖ-ਵੱਖ ਵਿੰਗਾਂ ਦੀਆਂ ਟੀਮਾਂ ਹਮਲਾਵਰਾਂ ਨੂੰ ਲੱਭਣ 'ਚ ਲੱਗੀਆਂ ਹੋਈਆਂ ਸਨ |
ਪੁਲਿਸ ਇਸ ਗੋਲੀਬਾਰੀ 'ਤੇ ਵੱਖ-ਵੱਖ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ | ਪੁਲਿਸ ਚੀਫ਼ ਤੇ ਸਿਆਟਲ ਦੇ ਮੇਅਰ ਜੈਨੀ ਡਰਕਨ ਨੇ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਜ਼ਖ਼ਮੀਆਂ ਦੀ ਜਲਦ ਤੰਦਰੁਸਤੀ ਲਈ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ ਤੇ ਸ਼ਹਿਰ 'ਚ ਅੱਗੋਂ ਅਜਿਹੀ ਘਟਨਾ ਨਾ ਹੋਵੇ ਇਸ ਦੇ ਉਚੇਚੇ ਪ੍ਰਬੰਧ ਕੀਤੇ ਜਾਣਗੇ |
ਇਸ ਮੌਕੇ ਸਿਆਟਲ ਫਾਇਰ ਬਿ੍ਗੇਡ ਚੀਫ਼ ਹਰਓਲਡ ਨੇ ਕਿਹਾ ਕਿ ਉਹ ਖ਼ੁਦ ਤੇ ਉਨ੍ਹਾਂ ਦੀ ਟੀਮ ਜ਼ਖ਼ਮੀਆਂ ਨੂੰ ਐਾਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ | ਜ਼ਖ਼ਮੀ ਵਿਅਕਤੀਆਂ ਦੀ ਉਮਰ 55, 34, 21, 32 ਤੇ 9 ਸਾਲਾ ਦੇ ਵਿਚ ਹੈ | ਇਸੇ ਦੌਰਾਨ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਜਿਨ੍ਹਾਂ 'ਚ ਪ੍ਰਸਿੱਧ ਕਾਰੋਬਾਰੀ ਮਹਿੰਦਰ ਸਿੰਘ ਸੋਹਲ, ਬਲਵੀਰ ਸਿੰਘ ਉਸਮਾਨਪੁਰ, ਜਤਦਿੰਰ ਸਿੰਘ ਸਪਰਾਏ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁੱਖੀ ਰੱਖੜਾ, ਲੋਕਪਾਲ ਸਿੰਘ ਸੋਹਲ, ਯੂਥ ਅਕਾਲੀ ਦਲ ਦੇ ਸਟੇਟ ਪ੍ਰਧਾਨ ਗੁਰਵਿੰਦਰ ਸਿੰਘ ਮੁੱਲਾਂਪੁਰ, ਬਹਾਦਰ ਸਿੰਘ ਸੈਲਮ, ਜੋਗਾ ਸਿੰਘ ਪ੍ਰਧਾਨ, ਹਰਸ਼ਿੰਦਰ ਸਿੰਘ ਸੰਧੂ, ਅਮਿਤ ਜੁਨੇਜਾ, ਗਗਨਦੀਪ ਚੌਹਾਨ, ਐਮ. ਪੀ. ਸਿੰਘ, ਸਨਮੋਹਨ ਸਿੰਘ ਸੋਢੀ, ਇੰਦਰਜੀਤ ਸਿੰਘ ਗਿੱਲ, ਸੰਦੀਪ ਸਿੰਘ ਗੁਰਨਾ, ਦਯਾਬੀਰ ਸਿੰਘ ਬਾਠ, ਮਨਮੋਹਨ ਸਿੰਘ ਧਾਲੀਵਾਲ, ਅਵਤਾਰ ਸਿੰਘ ਆਦਮਪੁਰੀ, ਕੈਂਟ ਸਿਟੀ ਕੌਾਸਲ ਮੈਂਬਰ ਸਤਵਿੰਦਰ ਕੌਰ, ਜਗਮੋਹਰ ਸਿੰਘ ਵਿਰਕ, ਤਾਰਾ ਸਿੰਘ ਤੰਬੜ ਆਦਿ ਸ਼ਾਮਿਲ ਹਨ, ਨੇ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ | ਉਨ੍ਹਾਂ ਮਰਨ ਵਾਲੇ ਵਿਅਕਤੀਆਂ ਲਈ ਦੁੱਖ ਪ੍ਰਗਟ ਕੀਤਾ ਤੇ ਜ਼ਖ਼ਮੀਆਂ ਲਈ ਜਲਦੀ ਤੰਦਰੁਸਤ ਹੋਣ ਲਈ ਅਰਦਾਸ ਕੀਤੀ ਤੇ ਸਰਕਾਰ ਤੋਂ ਮੰਗ ਕੀਤੀ ਦੋਸ਼ੀਆਂ ਨੂੰ ਜਲਦੀ ਫੜ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ