ਆਸਟ੍ਰੇਲੀਆ 'ਚ ਅੱਗ ਪੀੜਤਾਂ ਲਈ ਇਕੱਠੇ ਕੀਤੇ ਜਾਣ ਵਾਲੇ ਫ਼ੰਡਾਂ 'ਚ ਵੱਡਾ ਘੁਟਾਲਾ

ਆਸਟ੍ਰੇਲੀਆ 'ਚ ਅੱਗ ਪੀੜਤਾਂ ਲਈ ਇਕੱਠੇ ਕੀਤੇ ਜਾਣ ਵਾਲੇ ਫ਼ੰਡਾਂ 'ਚ ਵੱਡਾ ਘੁਟਾਲਾ

ਜਾਅਲੀ ਆਨਲਾਈਨ ਖਾਤੇ ਖੋਲ੍ਹ ਪੈਸੇ ਕੀਤੇ ਹਜ਼ਮ

ਸਿਡਨੀ, 7 ਜਨਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ 'ਚ ਲੱਗੀ ਜੰਗਲਾਂ ਦੀ ਅੱਗ ਲਈ ਜਿੱਥੇ ਰਾਹਤ ਕਾਰਜ ਦੇ ਨਾਲ-ਨਾਲ ਲੱਖਾਂ ਡਾਲਰ ਤੇ ਹੋਰ ਸਹੂਲਤਾਂ ਦਾਨੀ ਸੱਜਣਾਂ ਵਲੋਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਠੱਗ ਵਲੋਂ ਧੋਖੇ ਨਾਲ ਲੋਕਾਂ ਦਾ ਪੈਸਾ ਹਜ਼ਮ ਕਰ ਰਹੇ ਹਨ | ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਵਲੋਂ ਇਕ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ 47 ਦੇ ਕਰੀਬ ਜੰਗਲਾਂ ਦੀ ਅੱਗ ਨਾਲ ਸਬੰਧਿਤ ਸ਼ਿਕਾਇਤਾਂ ਦਰਜ ਹੋਈਆਂ ਹਨ, ਜਿਸ ਵਿਚ ਲੋਕਾਂ ਤੋਂ ਜੰਗਲਾਂ ਦੀ ਅੱਗ ਦੇ ਨਾਂਅ 'ਤੇ ਡਾਲਰਾਂ ਦੀ ਠੱਗੀ ਮਾਰੀ ਹੈ | ਸਭ ਤੋਂ ਵੱਡੀ ਠੱਗੀ ਆਨਲਾਈਨ ਦਿੱਤੇ ਦਾਨ 'ਤੇ ਵੱਜਦੀ ਹੈ | ਠੱਗਾਂ ਵਲੋਂ ਬਹੁਤ ਰਾਹਤ ਫ਼ੰਡ ਆਨਲਾਈਨ ਪੇਜ਼ 'ਤੇ ਵੈੱਬਸਾਈਟਾਂ ਬਣਾਈਆਂ ਹਨ | ਲੋਕ ਭਾਵੁਕ ਹੋ ਕੇ ਬਿਨਾਂ ਦੇਖਣ ਤੋਂ ਉਨ੍ਹਾਂ ਵਿਚ ਪੈਸੇ ਪਾ ਦਿੰਦੇ ਹਨ ਪਰ ਉਹ ਰਾਹਤ ਫ਼ੰਡ ਦੀ ਜਗ੍ਹਾ ਤੇ ਕਿਸੇ ਦੇ ਨਿੱਜੀ ਖਾਤੇ ਵਿਚ ਚਲੇ ਜਾਂਦੇ ਹਨ | ਸਬੰਧਿਤ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਘੁਟਾਲੇ ਤਾਂ ਸਾਹਮਣੇ ਹੀ ਨਹੀਂ ਆਉਂਦੇ, ਕਿਉਂਕਿ ਲੋਕ ਦਾਨ ਕਰਨ ਤੋਂ ਬਾਅਦ ਕਦੇ ਦੁਬਾਰਾ ਉਸ ਖਾਤੇ ਨੂੰ ਨਹੀਂ ਦੇਖਦੇ | ਇੱਥੇ ਹੀ ਬੱਸ ਨਹੀਂ ਨਿਊ ਸਾਊਥ ਵੇਲਜ਼ ਵਿਚ ਅੱਗ ਦੀ ਲਪੇਟ ਵਿਚ ਮਾਰੇ ਗਏ ਵਿਅਕਤੀ ਦੀ ਤਸਵੀਰ ਲਗਾ ਕੇ ਆਨਲਾਈਨ ਜਾਅਲੀ ਖਾਤਾ ਚਲਾ ਕੇ ਹਜ਼ਾਰਾਂ ਡਾਲਰ ਇਕੱਠੇ ਕਰ ਲਏ ਗਏ | ਕੁਝ ਠਗ ਘਰ-ਘਰ ਬੂਹਾ ਖੜਕਾ ਕੇ, ਫ਼ਾਇਰ ਫ਼ਾਇਟਰ ਵਾਲੇ ਕੱਪੜੇ ਪਾ ਕੇ ਮੰਗਦੇ ਵੀ ਨਜ਼ਰ ਆਏ | ਅਜਿਹੇ ਠੱਗਾਂ ਤੋਂ ਸੁਚੇਤ ਹੋਣ ਦੀ ਲੋੜ ਹੈ |
ਸਿਰਫ਼ ਰਜਿਸਟਰਡ ਆਨਲਾਈਨ ਖਾਤੇ ਅਤੇ ਰੂਲਰ ਫ਼ਾਇਰ ਸਰਵਿਸ ਦੀਆਂ ਅਸਲੀ ਆਨਲਾਈਨ ਸਈਟਾਂ 'ਤੇ ਜਾ ਕੇ ਹੀ ਫ਼ੰਡ ਦਿਓ, ਤਾਂ ਜੋ ਅਸਲ ਲੋਕਾਂ ਤੱਕ ਜਾ ਸਕੇ | ਦੂਸਰੇ ਪਾਸੇ ਆਸਟ੍ਰੇਲੀਅਨ ਕਾਮੇਡੀਅਨ ਨੇ 3.5 ਕਰੋੜ ਡਾਲਰ ਇਕੱਠੇ ਕਰ ਕੇ ਦਿੱਤੇ, ਜਦਕਿ ਹੋਰ ਕਈ ਸੰਸਥਾਵਾਂ ਵਲੋਂ ਵੀ ਲੱਖਾਂ ਡਾਲਰ ਦਿੱਤੇ ਜਾ ਰਹੇ ਹਨ |
ਪੰਜਾਬੀ ਭਾਈਚਾਰੇ ਵਲੋਂ ਵੀ ਰਾਹਤ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ