ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ (ਸਿਡਨੀ) ਵਿਖੇ ਨਵੇਂ ਸਾਲ ਦਾ ਦੀਵਾਨ

ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ (ਸਿਡਨੀ) ਵਿਖੇ ਨਵੇਂ ਸਾਲ ਦਾ ਦੀਵਾਨ

ਸਿਡਨੀ ਸ਼ਹਿਰ ਦੇ ਸਬਅਰਬ ਗਲੈਨਵੁੱਡ ਦੇ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਵਿਖੇ, ਹਮੇਸ਼ਾਂ ਵਾਂਗ ਏ.ਐਸ.ਏ. ਦੀ ਪ੍ਰਬੰਧਕ ਕਮੇਟੀ ਦੇ ਅਧੀਨ, ਸੰਗਤਾਂ ਦੇ ਸਹਿਯੋਗ ਸਹਿਤ, ਨਵੇਂ ਸਾਲ ਨੂੰ “ਜੀ ਆਇਆਂ” ਕਹਿਣ ਲਈ, 2020 ਦਾ ਜੋੜ ਮੇਲਾ ਧੂੰਮ ਧਾਮ ਨਾਲ਼ ਮਨਾਇਆ ਗਿਆ। 31 ਦਸੰਬਰ ਦੇ ਅੰਮ੍ਰਿਤ ਵੇਲ਼ੇ ਚਾਰ ਵਜੇ ਤੋਂ ਸ਼ੁਰੂ ਹੋ ਕੇ, ਰਾਤ ਦੇ ਡੇਢ ਵਜੇ ਤੱਕ ਸੰਗਤਾਂ ਦੀ ਗਹਿਮਾ ਗਹਿਮੀ ਰਹੀ। ਸਜੇ ਦੀਵਾਨ ਵਿਚ ਭਾਈ ਸ਼ਾਹਬੇਗ ਸਿੰਘ ਅਤੇ ਭਾਈ ਜਤਿੰਦਰ ਸਿੰਘ ਦੇ ਹਜੂਰੀ ਰਾਗੀ ਜਥਿਆਂ ਨੇ “ਧੁਰ ਕੀ ਬਾਣੀ ਆਈ॥” ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਅੰਮ੍ਰਿਤ ਵੇਲ਼ੇ ਤੋਂ ਲੈ ਕੇ ਰਾਤ ਦੇ ਬਾਰਾਂ ਵਜੇ ਤੱਕ ਲਗਾਤਾਰ ਦੀਵਾਨ ਸਜਿਆ। ਕੀਰਤਨ ਤੋਂ ਇਲਾਵਾ, ਗੁਰੂ ਘਰ ਦੇ ਮੁਖ ਗ੍ਰੰਥੀ ਗਿਆਨੀ ਪਰਗਟ ਸਿੰਘ ਜੀ ਨੇ ਕਥਾ ਰਾਹੀਂ ਹਾਜਰੀ ਭਰੀ।
ਸਿੱਖ ਪੰਥ ਦੇ ਪ੍ਰਸਿਧ ਵਿਦਵਾਨ, ਸਿਡਨੀ ਨਿਵਾਸੀ ਗਿਆਨੀ ਸੰਤੋਖ ਸਿੰਘ ਜੀ ਨੇ ਸਮੇ ਬਾਰੇ ਗਿਆਨ ਭਰਪੂਰ ਚਾਨਣਾ ਪਾਉਣ ਉਪ੍ਰੰਤ, ਬੀਤ ਰਹੇ ਮਹੀਨੇ ਦਸੰਬਰ ਵਿਚ ਸਿੱਖ ਪੰਥ ਨਾਲ਼ ਵਾਪਰੇ ਲਾਸਾਨੀ ਸਾਕਿਆਂ ਦੇ ਇਤਿਹਾਸਕ ਪਿਛੋਕੜ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਰਾਤ ਦੇ ਠੀਕ ਬਾਰਾਂ ਵਜੇ, ਜੈਕਾਰਿਆਂ ਦੀ ਗੂੰਜ ਨਾਲ਼ ਸੰਗਤਾਂ ਨੇ, ਸਾਲ 2019 ਨੂੰ ਅਲਵਿਦਾ ਕਹਿੰਦਿਆਂ ਹੋਇਆਂ ਨਵੇਂ ਸਾਲ 2020 ਦਾ ਨਿੱਘਾ ਸਵਾਗਤ ਕੀਤਾ।
ਉਪ੍ਰੰਤ ਗੁਰੂ ਘਰ ਦੇ ਮੁਖ ਗ੍ਰੰਥੀ ਪਰਗਟ ਸਿੰਘ ਨੇ ਸਮਾਪਤੀ ਦੀ ਅਰਦਾਸ ਵਿਚ ਨਵਾਂ ਸਾਲ ਸਰਬੱਤ ਸੰਗਤ ਵਾਸਤੇ ਸ਼ੁਭ ਹੋਵੇ ਦੀ ਮੰਗ ਕੀਤੀ। ਮੁਖਵਾਕ ਤੋਂ ਬਾਅਦ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ਼ ਰਾਤ ਦੇ ਦੀਵਾਨ ਦੀ ਸਮਾਪਤੀ ਹੋਈ।
ਅਗਲੇ ਦਿਨ, 1 ਜਨਵਰੀ ਨੂੰ ਸੁਭਾ ਅੰਮ੍ਰਿਤ ਵੇਲ਼ੇ, ਆਸਾ ਕੀ ਵਾਰ ਦੇ ਕੀਰਤਨ ਨਾਲ਼ ਸ਼ੁਰੂ ਹੋ ਕੇ, ਰਾਤ ਦੇ ਸਾਢੇ ਨੌਂ ਵਜੇ ਤੱਕ ਲਗਾਤਾਰ ਦੀਵਾਨ ਸਜਿਆ, ਜਿਸ ਵਿਚ ਹਜੂਰੀ ਰਾਗੀ ਜਥਿਆਂ ਦੇ ਕੀਰਤਨ ਤੋਂ ਇਲਾਵਾ, ਮੁਖ ਗ੍ਰੰਥੀ ਗਿਆਨੀ ਪਰਗਟ ਸਿੰਘ ਜੀ ਅਤੇ ਗਿਆਨੀ ਸੰਤੋਖ ਸਿੰਘ ਜੀ ਨੇ ਸੰਗਤਾਂ ਨਾਲ਼ ਕਥਾ ਦੁਆਰਾ ਸ਼ਬਦ ਸਾਂਝ ਪਾਈ। ਸਾਰਾ ਦਿਨ ਸੰਗਤਾਂ ਦੀ ਆਮਦ ਨਾਲ਼ ਗਹਿਮਾ ਗਹਿਮੀ ਰਹੀ।
ਦੋਹਾਂ ਦਿਨਾਂ ਦੇ ਦੀਵਾਨਾਂ ਦੌਰਾਨ ਦਾਸ ਨੇ ਸਟੇਜ ਦੀ ਸੇਵਾ ਨਿਭਾਈ। ਸਟੇਜ ਦੀ ਸੇਵਾ ਤੋਂ ਇਲਾਵਾ ਵੀ ਲੰਗਰ ਅਤੇ ਦੀਵਾਨ ਹਾਲ ਦੀਆਂ ਲੋੜ ਅਨੁਸਾਰ ਸੇਵਾਵਾਂ ਨਿਭਾਈਆਂ।
ਦੋਹਾਂ ਹੀ ਦੀਵਾਨਾਂ ਦੀ ਸਮਾਪਤੀ ਤੇ ਜਿਥੇ ਦਾਸ ਨੇ ਆਈਆਂ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ ਓਥੇ ਸਾਰੇ ਹੀ ਕੀਰਤਨੀਆਂ, ਕਥਾਕਾਰਾਂ, ਸੇਵਾਦਾਰਾਂ, ਪ੍ਰਬੰਧਕਾਂ ਅਤੇ ਸਰਬੱਤ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
ਸ. ਅਮਰਿੰਦਰ ਸਿੰਘ (ਸੋਨੂੰ), ਗੁਰਜੀਤ ਸਿੰਘ ਅਤੇ ਮਨਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਪੂਰੀ ਟੀਮ ਦੀ ਸੇਵਾ ਅਤੇ ਅਗਵਾਈ ਵਿਚ, ਦੋਵੇਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ