ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ ‘ਚੋਂ ਬਚਿਆ ਇਹ ਨੌਜਵਾਨ

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ ‘ਚੋਂ ਬਚਿਆ ਇਹ ਨੌਜਵਾਨ:ਕੈਨੇਡਾ : ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਅਮਰੀਕਾ ਦੇ ਤਟੀ ਸੂਬੇ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਬਚ ਗਿਆ ਹੈ ਅਤੇ ਉਸ ਦਾ ਇੱਕ ਪੈਰ ਟੁੱਟ ਗਿਆ ਹੈ। ਇਸ ਦੌਰਾਨ ਬਚਾਅ ਮੁਲਾਜ਼ਮਾਂ ਦੀ ਇੱਕ ਟੀਮ ਨੇ ਲਗਭਗ 10,500 ਫੁੱਟ ਦੀ ਉੱਚਾਈ ‘ਤੇ ਫਸੇ ਗੁਰਬਾਜ਼ ਨੂੰ ਬਚਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਬੀਤੇ ਮੰਗਲਵਾਰ ਆਪਣੇ ਦੋਸਤਾਂ ਨਾਲ ਪਹਾੜੀ ‘ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਬਰਫ ‘ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਹਾੜੀ ਦੇ ‘ਦੀ ਪੀਅਰਲੀ ਗੇਟਸ’ ਨਾਂ ਦੇ ਹਿੱਸੇ ਤੋਂ ‘ਡੇਵਿਲਸ ਕਿਚਨ’ ਖੇਤਰ ‘ਚ ਡਿੱਗ ਗਿਆ ਸੀ। ਇਸ ਹਾਦਸੇ ਦੇ ਬਾਵਜੂਦ ਗੁਰਬਾਜ ਸਿੰਘ ਦੇ ਹੌਸਲੇ ਬੁਲੰਦ ਹਨ।
ਇਸ ਦੌਰਾਨ ਗੁਰਬਾਜ ਸਿੰਘ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਬਤਾਰੋਹੀ ਹੈ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ ‘ਚ ਲੱਗਾ ਹੈ। ਮਾਊਂਟ ਹੁੱਡ ਗੁਰਬਾਜ ਸਿੰਘ ਦੀ 98ਵੀਂ ਮੁਹਿੰਮ ਸੀ। ਦੱਸ ਦੇਈਏ ਕਿ ਮਾਊਂਡ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸਭ ਤੋਂ ਉੱਚੀ ਪਹਾੜੀ ਹੈ। ਇਹ ਹਮੇਸ਼ਾ ਬਰਫ ਨਾਲ ਢਕੀ ਰਹਿੰਦੀ ਅਤੇ ਇੱਥੇ ਸਭ ਤੋਂ ਵੱਧ ਲੋਕ ਪਹਾੜੀ ‘ਤੇ ਚੜ੍ਹਨ ਲਈ ਆਉਂਦੇ ਹਨ।
-PTCnews

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ