ਕੈਨਬਰਾ 'ਚ ਗੜਿਆਂ ਨਾਲ ਭਾਰੀ ਨੁਕਸਾਨ


ਸਿਡਨੀ, 20 ਜਨਵਰੀ (ਹਰਕੀਰਤ ਸਿੰਘ ਸੰਧਰ)-ਪਿਛਲੇ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਜਿੱਥੇ ਭਾਰੀ ਤਬਾਹੀ ਕੀਤੀ ਹੈ, ਉੱਥੇ ਰਾਜਧਾਨੀ ਕੈਨਬਰਾ ਵਿਚ ਪਏ ਗੜਿਆਂ ਨੇ ਫਿਰ ਇਕ ਭਿਅੰਕਰ ਰੂਪ ਅਖਤਿਆਰ ਕੀਤਾ ਹੈ | ਗੜੇ ਟੈਨਿਸ ਗੇਂਦ ਜਿੰਨੇ ਵੱਡੇ ਸਨ ਅਤੇ ਸਾਰੇ ਪਾਸੇ ਗੜਿਆਂ ਨੇ ਚਿੱਟੀ ਚਾਦਰ ਵਿਛਾ ਦਿੱਤੀ | ਇਸ 'ਚ 2 ਲੋਕ ਫੱਟੜ ਹੋਏ, ਜਿਸ ਨੂੰ ਹਸਪਤਾਲ ਲਿਜਾਇਆ ਗਿਆ | ਬਲੂ ਮੋਨਟੇਨ ਦੇ ਇਲਾਕੇ ਵਿਚ ਵੀ ਅਸਮਾਨੀ ਬਿਜਲੀ ਨਾਲ ਦੋ ਲੋਕ ਪ੍ਰਭਾਵਿਤ ਹੋਏ | ਇਨ੍ਹਾਂ ਗੜਿਆਂ ਨਾਲ ਘਰਾਂ ਦੀਆਂ ਛੱਤਾਂ, ਗੱਡੀਆਂ ਤੇ ਬਾਹਰ ਪਈਆਂ ਕਈ ਵਸਤਾਂ ਦਾ ਨੁਕਸਾਨ ਹੋਇਆ | ਐਮਰਜੈਂਸੀ ਵਿਭਾਗ ਨੂੰ 1200 ਦੇ ਕਰੀਬ ਫ਼ੋਨ ਆਏ ਜਿੱਥੇ ਉਨ੍ਹਾਂ ਤਤਕਾਲ ਮਦਦ ਮੰਗੀ | ਦਫ਼ਤਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਕਹਿ ਰਹੇ ਸਨ ਕੇ ਗੜਿਆਂ ਦੀ ਆਵਾਜ਼ ਇਸ ਤਰ੍ਹਾਂ ਸੀ ਜਿਵੇਂ ਕੋਈ ਬੰਦੂਕ ਨਾਲ ਗੋਲੀ ਚਲਾ ਰਿਹਾ ਹੋਵੇ | ਘਰਾਂ ਦੀਆਂ ਬਾਰੀਆਂ ਤੇ ਹੋਰ ਜਗ੍ਹਾ ਟੁੱਟਣ ਨਾਲ ਜਲਦੀ ਰਾਹਤ ਕਾਰਜ ਦੀ ਜ਼ਰੂਰਤ ਪਵੇਗੀ | ਮੌਸਮ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਦਿਨ 'ਚ ਸਿਡਨੀ ਤੇ ਇਸ ਦੇ ਨਾਲ ਦੇ ਇਲਾਕੇ ਵੀ ਗੜਿਆਂ ਦੀ ਮਾਰ ਝੱਲ ਸਕਦੇ ਹਨ, ਜਦ ਕਿ ਆਸਟ੍ਰੇਲੀਆ ਦੇ ਕਈ ਮੱਧ ਇਲਾਕਿਆਂ ਵਿਚ ਮਿੱਟੀ ਦੇ ਤੂਫ਼ਾਨ ਆ ਰਹੇ ਹਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ