ਆਸਟ੍ਰੇਲੀਆ 'ਚ ਅੱਗ ਨਾਲ 7 ਮੌਤਾਂ, 200 ਘਰ ਤਬਾਹ

ਕੈਨਬਰਾ, 1 ਜਨਵਰੀ (ਏਜੰਸੀ)- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਹਾਲਾਤ ਬਹੁਤ ਗੰਭੀਰ ਹੋ ਗਏ ਹਨ | ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਜੰਗਲ 'ਚ ਲੱਗੀ ਭਿਆਨਕ ਅੱਗ ਨਾਲ ਸੋਮਵਾਰ ਤੋਂ ਅਜੇ ਤੱਕ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਚੁੱਕੀ ਹੈ | ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਇਸ ਹਫ਼ਤੇ ਤਟ ਵੱਲ ਵਧ ਰਹੀ ਹਾਲ ਹੀ 'ਚ ਲੱਗੀ ਅੱਗ ਨੇ 200 ਤੋਂ ਵੱਧ ਘਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ | ਇਸ ਵਿਚਾਲੇ ਵਿਕਟੋਰੀਆ 'ਚ ਬੰਦ ਹੋ ਗਈ | ਇਕ ਪ੍ਰਮੁੱਖ ਸੜਕ ਨੂੰ ਬੁੱਧਵਾਰ ਨੂੰ ਦੋ ਘੰਟੇ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ, ਤਾਂ ਕਿ ਇਲਾਕੇ ਨੂੰ ਛੱਡ ਕੇ ਜਾਣ ਵਾਲੇ ਲੋਕ ਨਿਕਲ ਸਕਣ | ਕਈ ਲੋਕ ਹਾਲਾਂਕਿ ਅਜੇ ਵੀ ਅੱਗ ਨਾਲ ਪ੍ਰਭਾਵਿਤ ਖੇਤਰਾਂ 'ਚ ਹਨ | ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ 'ਚ ਇਸ ਸੀਜ਼ਨ 'ਚ ਅੱਗ ਨਾਲ ਸਬੰਧਿਤ ਘਟਨਾਵਾਂ 'ਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਗਿਣਤੀ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ | ਵਿਕਟੋਰੀਆ ਦੇ ਪੂਰਬੀ ਜੀਪਸਲੈਂਡ 'ਚ 43, ਜਦਕਿ ਨਿਊ ਸਾਊਥ ਵੇਲਜ਼ 'ਚ 176 ਘਰ ਅੱਗ ਨਾਲ ਤਬਾਹ ਹੋਏ ਹਨ | ਇਸ ਨਾਲ ਪਹਿਲੇ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਨੇ ਕਿਹਾ ਸੀ ਕਿ ਇਸ ਸੀਜ਼ਨ 'ਚ 916 ਘਰ ਤਬਾਹ ਹੋਏ ਹਨ ਤੇ 363 ਨੁਕਸਾਨੇ ਗਏ ਹਨ |
Comments