ਬਗਦਾਦ ਇਰਾਕ ਤੇ ਅਮਰੀਕਾ ਦਾ ਹਮਲਾ
ਬਗ਼ਦਾਦ ਹਵਾਈ ਅੱਡੇ 'ਤੇ ਅਮਰੀਕਾ ਦਾ ਹਮਲਾ, ਚੋਟੀ ਦੇ ਈਰਾਨੀ-ਇਰਾਕੀ ਅਧਿਕਾਰੀ ਹਲਾਕ
ਬਗ਼ਦਾਦ, 3 ਜਨਵਰੀ - ਇਰਾਕੀ ਮੀਡੀਆ ਤੇ ਤਿੰਨ ਇਰਾਕੀ ਅਧਿਕਾਰੀਆਂ ਮੁਤਾਬਿਕ ਈਰਾਨੀ ਜਨਰਲ ਕਾਸਿਮ ਸੁਲੇਮਾਨੀ, ਜੋ ਈਰਾਨ ਦੀ ਕੁਦਸ ਬਲ ਦੇ ਮੁਖੀ ਹਨ, ਦੀ ਬਗ਼ਦਾਦ ਅੰਤਰਰਾਸ਼ਟਰੀ ਏਅਰਪੋਰਟ 'ਤੇ ਹੋਏ ਹਵਾਈ ਹਮਲੇ 'ਚ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਵਾਈ ਹਮਲੇ ਵਿਚ ਇਰਾਕ ਦੇ ਇਕ ਡਿਪਟੀ ਕਮਾਂਡਰ ਅੱਬੂ ਮਹਿਦੀ ਅਲ ਮੁਹਾਨਦਿਸ ਦੀ ਵੀ ਮੌਤ ਹੋ ਗਈ ਹੈ। ਇਸ ਹਮਲੇ ਵਿਚ 7 ਹੋਰ ਲੋਕਾਂ ਦੀ ਮੌਤ ਹੋਈ। ਜਿਨ੍ਹਾਂ ਵਿਚ ਏਅਰਪੋਰਟ ਦਾ ਪ੍ਰੋਟੋਕਾਲ ਅਫ਼ਸਰ ਵੀ ਸ਼ਾਮਲ ਹੈ। ਈਰਾਨੀ ਤੇ ਇਰਾਕੀ ਅਧਿਕਾਰੀਆਂ ਨੇ ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
Comments